ਚੰਡੀਗੜ੍ਹ-(ਕਮਲਪ੍ਰੀਤ ਕੌਰ) ਪੰਜਾਬ ਦੇ ਸੰਗਰੂਰ ਪਿੰਡ ਲੌਂਗੋਵਾਲ ਵਿੱਚ ਸਕੂਲ ਵੈਨ ਨਾਲ ਵਾਪਰੇ ਹਾਦਸੇ ਵਿੱਚ 8 ਮਾਸੂਮ ਬੱਚਿਆਂ ਦੀ ਜਾਨ ਬਚਾ ਕੇ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਆਪਣੀ ਬਹਾਦਰੀ ਦਿਖਾਈ ਹੈ। ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਦੇ ਪਰਿਵਾਰ ਸਮੇਤ ਆਪਣੇ ਦਫਤਰ ਬੁਲਾ ਕੇ ਸ਼ਾਬਾਸ਼ੀ ਦਿੱਤੀ ਹੈ। ਉਥੇ ਹੋਰ ਵੀ ਲੀਡਰ ਸ਼ਾਮਿਲ ਸਨ। ਅਮਨਦੀਪ ਕੌਰ ਦਾ ਕੈਪਟਨ ਸਰਕਾਰ ਵੱਲੋਂ ਆਜ਼ਾਦੀ ਤੇ ਬਹਾਦਰੀ ਦੇ ਪੁਰਸਕਾਰ ਨਾਲ ਸਨਮਾਨ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਸੂਬਾ ਸਰਕਾਰ ਵਲੋਂ ਅਮਨਦੀਪ ਕੌਰ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
Punjab
ਪੰਜਾਬ ਸਰਕਾਰ ਅਮਨਦੀਪ ਕੌਰ ਨੂੰ ਦੇਵੇਗੀ ਮਾਸੂਮਾਂ ਦੀ ਜਾਨ ਬਚਾਉਣ ਲਈ ਬਹਾਦਰੀ ਪੁਰਸਕਾਰ ਤੇ ਮੁਫ਼ਤ ਸਿੱਖਿਆ
- February 18, 2020

Related Post
India, International, Punjab, Religion, Video
VIDEO – Pakistan’s New Visa Rules for Sikh Pilgrims
October 11, 2025