Punjab

ਪੰਜਾਬ ਭਰ ‘ਚ ਅੱਜ ਵੀਕਐਂਡ ਲੌਕਡਾਊਨ, ਕੁਝ ਜ਼ਰੂਰੀ ਸਮਾਨ ਨੂੰ ਛੱਡਕੇ ਬਾਕੀ ਬਾਜ਼ਾਰ ਬੰਦ!

‘ਦ ਖ਼ਾਲਸ ਬਿਊਰੋ:- ਅੱਜ ਸਾਰੇ ਪੰਜਾਬ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਰਹੇਗਾ। ਵੀਕਐਂਡ ਲੌਕਡਾਊਨ ਦਾ ਅੱਜ ਚੌਥਾ ਐਤਵਾਰ ਹੈ। ਸੂਬਾ ਸਰਕਾਰ ਦੇ ਨਵੇਂ ਦਿਸ਼ਾਂ-ਨਿਰਦੇਸ਼ਾਂ ਮੁਤਾਬਿਕ ਹੁਣ ਸ਼ਨੀਵਾਰ ਨੂੰ ਆਮ ਦਿਨਾਂ ਵਾਂਗ ਬਾਜਾਰਾਂ ਨੂੰ ਖੁਲ੍ਹੇ ਰੱਖਣ ਦੀ ਛੋਟ ਦਿੱਤੀ ਗਈ ਹੈ। ਪਰ ਐਤਵਾਰ ਨੂੰ ਕੁਝ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ/ਬਾਜ਼ਾਰ ਬੰਦ ਰਹਿਣਗੇ। ਬਾਜ਼ਾਰਾਂ ਵਿੱਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਅਸਰ ਦਿਖਾਈ ਦੇ ਵੀ ਰਿਹਾ ਹੈ।

 

ਫਾਈਲ ਤਸਵੀਰ