ਚੰਡੀਗੜ੍ਹ(ਅਤਰ ਸਿੰਘ)- ਅੱਜ ਪੰਜਾਬ ‘ਚ ਕਰਫਿਊ ਦਾ ਚੌਥਾ ਦਿਨ ਸੀ। ਕਰਫਿਊ ਦੌਰਾਨ ਘਰਾਂ ‘ਚ ਬੈਠੇ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਲਈ ਸੁਨੇਹਾ ਘੱਲਿਆ।

ਮੁੱਖ ਮੰਤਰੀ ਨੇ ਪੰਜਾਬ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੱਲ ਯਾਨਿ 26 ਮਾਰਚ ਨੂੰ ਪੰਜਾਬ ਦੇ ਲੋਕਾਂ ਤੱਕ ਰਾਸ਼ਨ ਪਹੁੰਚਾ ਦਿੱਤਾ ਜਾਵੇਗਾ। ਇਥੋ ਤੱਕ ਕਿ, ਬਿਹਾਰ, ਯੂ.ਪੀ, ਓੜੀਸਾ ਸਮੇਤ ਝਾਰਖੰਡ ਤੋਂ ਇਲਾਵਾਂ ਹੋਰ ਵੀ ਕਈਂ ਰਾਜਾਂ ਤੋਂ ਆਏ 10 ਲੱਖ ਪਰਿਵਾਰਾਂ ਲਈ 10 ਲੱਖ ਖਾਣੇ ਦੇ ਪੈਕਟ ਦਿੱਤੇ ਜਾਣ ਦਾ ਭਰੋਸਾ ਦਿੱਤਾ, ਜਿਸ ਵਿੱਚ 10 ਕਿਲੋ ਆਟਾ, 2 ਕਿਲੋ ਚੀਨੀ ਅਤੇ 2 ਕਿਲੋ ਦਾਲ ਦਿੱਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕਰਫਿਊ ਦਾ ਮਤਲਬ ਸਮਝਾਉਦਿਆਂ ਕਿਹਾ ਕਿ, ਕਰਫਿਊ ਦਾ ਮਤਲਬ ਹੁੰਦਾ ਹੈ ਕਿ, ਕਰਫਿਊ ਦੌਰਾਨ ਚਿੜੀ ਵੀ ਨਹੀਂ ਫਰਕ ਸਕਦੀ।

ਕਰਫਿਊ ਦੌਰਾਨ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਬੇਰਹਿਮੀ ਨਾਲ ਬਿਨਾਂ ਸਵਾਲ ਪੁੱਛੇ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੈਪਟਨ ਸਾਬ੍ਹ ਨੇ ਮੰਨਿਆ ਹੈ ਕਿ, ਪੰਜਾਬ ਪੁਲਿਸ ਵੱਲੋਂ ਜਿਹੜੀਆਂ ਵਧੀਕੀਆਂ ਹੋਈਆਂ ਹਨ ਇਸ ਵੱਲ ਜਰੂਰ ਧਿਆਨ ਦਿੱਤਾ ਜਾਵੇਗਾ।

ਅਜਿਹੇ ਹਾਲਾਤਾਂ ‘ਚ  ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਦੇਣ ਦੇ ਨਾਲ-ਨਾਲ ਇਹ ਵੀ ਸਮਝਾਇਆ ਹੈ ਕਿ, ਜੇਕਰ ਤੁਸੀਂ ਕਰਫਿਊ ਤੋੜੋਗੇ ਤਾਂ ਅਸੀਂ ਪੰਜਾਬ ਦਾ ਨੁਕਸਾਨ ਨਹੀਂ ਹੋਣ ਦਿਆਗੇਂ। ਉਹਨਾਂ ਕਿਹਾ ਕਿ, ਮੈਂ ਪੁਲਿਸ ਦੇ ਨੋਜਵਾਨਾਂ ਨੂੰ ਕਿਹਾ ਹੈ ਕਿ, ਜੇਕਰ ਕੋਈ ਬਾਹਰ ਫਿਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਘਰ ਭੇਜੋ।

ਕੈਪਟਨ ਸਾਬ੍ਹ ਨੇ ਹੁਣ ਦੋ ਹੈਲਪਲਾਈਨ ਨੰਬਰ 104 ਅਤੇ 112 ਜਾਰੀ ਕੀਤੇ ਹਨ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਦੀ ਹੈ ਤਾਂ, ਉਹ ਹੈਲਪਲਾਈਨ ਨੰਬਰ 104 ‘ਤੇ ਅਤੇ ਜਰਨਲ ਕੰਮਾਂ ਲਈ 112 ‘ਤੇ ਕਾਲ ਕਰ ਸਕਦਾ ਹੈ।

ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਵੱਢਣ ਦੀ ਵੀ ਖੁੱਲ ਦੇ ਦਿੱਤੀ ਗਈ ਹੈ। ਹੁਣ ਆਲੂ ਦੀ ਫਸਲ ਨੂੰ ਵੀ ਕਿਸਾਨ ਅਰਾਮ ਨਾਲ ਸਟੋਰਾਂ ਤੱਕ ਪਹੁੰਚਾ ਸਕਦੇ ਹਨ। ਕੈਪਟਨ ਸਾਬ੍ਹ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਹੈ ਕਿ, ਜੇਕਰ ਤੁਹਾਡਾ ਪਰਿਵਾਰ ਦੇ ਮੈਂਬਰ ਜਾਂ ਕੋਈ ਵੀ ਰਿਸ਼ਤੇਦਾਰ ਪੰਜਾਬ ਵਿੱਚ ਰਹਿਦਾ ਹੈ ਤਾਂ ਉਸ ਦੀ ਸੁਰੱਖਿਆ ਲਈ ਅਸੀਂ ਬੈਠੇ ਹਾਂ ਤੁਸੀਂ ਆਪਣਾ ਧਿਆਨ ਰੱਖੋ।

ਸੋ ਅਜਿਹੇ ਮਾਹੌਲ ਵਿੱਚ ਜੋ ਵੀ ਗੁਰੂਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਸਮਾਜਿਕ ਸੰਸਥਾਵਾਂ ਲੋਕਾਂ ਦੀ ਮਦਦ ਵਿੱਚ ਜੁਟੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਹੌਂਸਲਾ ਬਜਾਈ ਕਰਦੇ ਹੋਏ ਖਾਸ ਤੌਰ ‘ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *