‘ਦ ਖ਼ਾਲਸ ਬਿਊਰੋ :- ਘਰਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਗਏ 200 ਦੇ ਕਰੀਬ ਲੱਕੜੀ ਦੇ ਕਾਰੀਗਰ ਲਾਕਡਾਊਨ ਕਾਰਨ ਸ਼੍ਰੀਨਗਰ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਅਕਤੀਆਂ ਨੇ ਇੱਕ ਵੀਡੀਓ ਭੇਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਦਦ ਮੰਗੀ ਹੈ। ਇਨ੍ਹਾਂ ਕਾਰੀਗਰਾਂ ‘ਚੋਂ ਵਧੇਰੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ। ਫੋਨ ਤੇ ਗੱਲ ਕਰਦਿਆਂ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲਾਕਡਾਊਨ ਕਰਕੇ ਸ਼੍ਰੀਨਗਰ ਵਿੱਚ ਫਸੇ ਹਨ ਅਤ ਬੇਹੱਦ ਮੰਦੇ ਹਾਲਾਤ ਵਿੱਚ ਹਨ। ਇਨ੍ਹਾਂ ਸਭ ਦੀ ਗਿਣਤੀ ਦੋ ਸੋਂ ਵੱਧ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ ਤੇ ਖਾਣ ਨੂੰ ਜੋ ਕੁੱਝ ਮਿਲਦਾ ਹੇ, ਉਹ ਪੰਜਾਬੀਆਂ ਦੇ ਖਾਣ ਵਾਲਾ ਨਹੀਂ। ਪੰਜਾਬ ਵਿੱਚ ਦੇ ਖਾਣ ਵਾਲਾ ਨਹੀਂ। ਪੰਜਾਬ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਰਕਾਰ ਕੋਲੋਂ ਰਾਸ਼ਨ ਨਹੀਂ ਮਿਲ ਰਿਹਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਰਾਲ ( ਪੁਲਵਾਮਾ) ਕਸਬੇ ਦੇ ਸਰਕਾਰੀ ਡਿਗਰੀ ਕਾਲਜ ਦੇ ਇਨਫਰਮੇਸ਼ਨ ਸੈਂਟਰ ਅਤੇ ਆਰਟਸ ਬਲਾਕ ਦੀਆਂ ਇਮਾਰਤਾਂ ਵਿੱਚ ਰੱਖਿਆ ਗਿਆ ਹੈ। ਇੱਕ ਹੀ ਕਮਰੇ ਵਿੱਚ 50 ਤੋਂ 100 ਵਿਅਕਤੀਆਂ ਨੂੰ ਰਹਿਣਾ ਪੈ ਰਿਹਾ ਹੈ। ਇੱਥੇ ਰਹਿ ਰਹੇ ਸਾਰੇ ਪੰਜਾਬੀ ਫਿਲਹਾਲ ਸਿਹਤਮੰਦ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਜੇ ਇਨ੍ਹਾਂ ‘ਚੋਂ ਕਿਸੇ ਇੱਕ ਨੂੰ ਵੀ ਕੋਰੋਨਾ ਨਿਕਲਿਆ ਤਾਂ ਉਹ ਸਾਰੇ ਬਿਮਾਰ ਹੋ ਸਕਦੇ ਹਨ। ਦੀਨਾਨਗਰ ਹਲਕੇ ਦੇ ਪਿੰਡ ਗੰਜਾ, ਗੰਜੀ, ਲੋਹਗੜ੍ਹ, ਅਵਾਂਖਾ, ਸੁਲਤਾਨੀ, ਮਗਰਾਲਾ, ਗਾਹਲੜੀ ਆਦਿ ਨਾਲ ਸਬੰਧਿਤ ਦੇ ਤਰਜਨ ਵਿਅਕਤੀਆਂ ਨੇ ਆਪਣੇ ਨਾਵਾਂ ਦੀ ਸੂਚੀ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ।

Leave a Reply

Your email address will not be published. Required fields are marked *