‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਕਾਰਨ ਚਲਦੇ ਲਾਕਡਾਊਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 10ਵੀਂ ਅਤੇ 12ਵੀਂ ਕਲਾਸਾਂ ਦੀਆਂ  ਅਪ੍ਰੈਲ ‘ਚ ਪ੍ਰੀਖਿਆਵਾਂ ਕਰਾਉਣ ਦਾ ਫੈਸਲਾ ਅਗਲੇ ਹੁਕਮਾਂ ਤੱਕ ਵਾਪਿਸ ਲੈ ਲਿਆ ਹੈ। ਇਸ ਸਬੰਧੀ ਅੱਜ ਬੋਰਡ ਵਲੋਂ ਜਾਰੀ ਕੀਤੀ ਗਈ ਪ੍ਰੈਸ ਸੂਚਨਾ ਨੋਟ ਵੀ ਵਾਪਿਸ ਲੈਣ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਹੈ। ਰਾਜ ਵਿੱਚ ਕੋਵਿਡ-19 ਤੋਂ ਮਨੁੱਖਤਾ ਤੇ ਬੱਚਿਆਂ ਦੀ ਭਲਾਈ ਸਬੰਧੀ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਜਨਕ ਰਾਜ ਮਹਿਰੋਕ ਨੇ ‘ਪੰਜਾਬਅੱਪਡੇਟ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਦੇ 5ਵੀਂ, 10ਵੀਂ ਤੇ 12ਵੀਂ ਦੇ ਬੱਚਿਆਂ ਦੀ ਲਿਖ਼ਤੀ ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈਸ ਮਿਤੀ 9 ਅਪ੍ਰੈਲ 2020 ਅਗਲੇ ਹੁਕਮਾਂ ਤੱਕ ਵਪਿਸ ਲਿਆ ਜਾਂਦਾ ਹੈ।