The Khalas Tv Blog India ਪੰਜਾਬ ‘ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੇ ਪਾਏ UP ਨੂੰ ਚਾਲੇ
India

ਪੰਜਾਬ ‘ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੇ ਪਾਏ UP ਨੂੰ ਚਾਲੇ

ਚੰਡੀਗੜ੍ਹ-  ਕੋਰੋਨਾਵਾਇਰਸ ਦੇ ਮੱਧੇਨਜ਼ਰ ਐਲਾਨੇ ਲੌਕਡਾਊਨ ਕਾਰਨ ਪਿਛਲੇ ਪੰਜਛੇ ਦਿਨਾਂ ਤੋਂ ਦਿਹਾੜੀਦਾਰ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਇਸੇ ਲਈ ਦੇਸ਼ ਦੇ ਮਹਾਂਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਸਮੇਤ ਲਗਭਗ ਹੋਰ ਸਾਰੇ ਵੱਡੇ ਸ਼ਹਿਰਾਂ ਤੋਂ ਹਜ਼ਾਰਾਂ ਨਹੀਂ, ਸਗੋਂ ਲੱਖਾਂ ਮਜ਼ਦੂਰ ਆਪੋ-ਆਪਣੇ ਜੱਦੀ ਪਿੰਡਾਂ ਵੱਲ ਪੈਦਲ ਹੀ ਰਵਾਨਾ ਹੋ ਗਏ ਹਨ। ਸੁੰਨੀਆਂ ਪਈਆਂ ਸੜਕਾਂ ਉੱਤੇ ਪੈਦਲ ਆਪਣੇ ਘਰਾਂ ਨੂੰ ਪਰਤ ਰਹੇ, ਅਜਿਹੇ ਮਜ਼ਦੂਰ ਸਹਿਜੇ ਹੀ ਵਿਖਾਈ ਦੇ ਰਹੇ ਹਨ। ਬਹੁਤੇ ਮਜ਼ਦੂਰ ਦਿੱਲੀ ਮਹਾਂਨਗਰ ਤੋਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਲਈ ਰਵਾਨਾ ਹੋਏ ਹਨ। ਇਨ੍ਹਾਂ ਮਹਾਂਨਗਰਾਂ ਤੋਂ ਇਲਾਵਾ ਹੁਣ ਪੰਜਾਬ ਦੇ ਮਜ਼ਦੂਰਾਂ ਨੇ ਵੀ ਉੱਤਰ ਪ੍ਰਦੇਸ਼ ਅਤੇ ਮੁਰਾਦਾਬਾਦ ਦਾ ਰੁਖ ਕਰ ਲਿਆ ਹੈ। ਅੱਜ ‘ਦ ਖਾਲਸ ਟੀਵੀ ਦੀ ਟੀਮ ਨੇ ਮੋਹਾਲੀ ਦੀਆਂ ਸੜਕਾਂ ‘ਤੇ ਸੈਂਕੜੇ ਮਜ਼ਦੂਰਾਂ ਨੂੰ ਆਪਣੇ ਸਮਾਨ ਸਮੇਤ ਜਾਂਦੇ ਹੋਏ ਵੇਖਿਆ।

ਮਜ਼ਦੂਰਾਂ ਨੇ ਦੱਸਿਆ ਕਿ ਵੱਡੇ ਸ਼ਹਿਰਾਂ ਚ ਤਾਂ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਸੀ। ਪਿੰਡਾਂ ਚ ਘੱਟੋਘੱਟ ਰੋਟੀ ਤਾਂ ਨਸੀਬ ਹੋ ਜਾਵੇਗੀ। ਦੇਸ਼ ਦੇ ਅਚਾਨਕ ਲੌਕਡਾਊਨ ਹੋਣ ਕਾਰਨ ਬੱਸਾਂ, ਰੇਲਗੱਡੀਆਂ ਤੇ ਆਵਾਜਾਈ ਦੇ ਹੋਰ ਸਾਰੇ ਸਾਧਨ ਬਿਲਕੁਲ ਬੰਦ ਹੋ ਗਏ। ਇੱਕ ਮਜ਼ਦੂਰ ਨੇ ਕਿਹਾ- ਜੇ ਕੋਈ ਖਾਣ ਨੂੰ ਕੁਝ ਦੇ ਦੇਵੇ ਤਾਂ ਠੀਕ ਹੈ, ਨਹੀਂ ਤਾਂ ਪਾਣੀ ਪੀ ਕੇ ਸੌਂ ਜਾਂਦੇ ਹਾਂ।

ਇਸੇ ਲਈ ਉਨ੍ਹਾਂ ਨੂੰ ਮਜਬੂਰਨ ਆਪਣੇ ਰੁਜ਼ਗਾਰ ਦੇ ਅੱਡੇ ਛੱਡ ਕੇ ਆਪਣੇ ਜੱਦੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ। ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਢਿੱਡ ਦੀ ਭੁੱਖ ਜੱਦੀ ਪਿੰਡਾਂ ਨੂੰ ਪਰਤਣ ਲਈ ਮਜਬੂਰ ਕਰ ਰਹੀ ਹੈ ਤੇ ਉਹ ਹੁਣ ਤੱਕ 800 ਤੋਂ 1,000 ਕਿਲੋਮੀਟਰ ਦਾ ਸਫ਼ਰ ਪਿਛਲੇ ਕੁਝ ਦਿਨਾਂ ਦੌਰਾਨ ਪੈਦਲ ਕਰ ਚੁੱਕੇ ਹਨ। ਰਾਹ ਚ ਕਦੇ ਕੋਈ ਟਰੱਕ ਜਾਂ ਟਰੈਕਟਰਟਰਾਲੀ ਵਾਲਾ ਉਨ੍ਹਾਂ ਨੂੰ ਥੋੜ੍ਹੀ ਦੂਰੀ ਤੱਕ ਲਈ ਬਿਠਾ ਲੈਂਦਾ ਹੈ ਪਰ ਉਹ ਉਨ੍ਹਾਂ ਨੂੰ ਆਪਣੇ ਟਿਕਾਣੇ ਤੇ ਪੁੱਜ ਕੇ ਲਾਹ ਦਿੰਦਾ ਹੈ। ਦੂਰਦੁਰਾਡੇ ਸ਼ਹਿਰਾਂ ਤੋਂ ਇੰਝ ਪਰਤ ਰਹੇ ਸਾਰੇ ਮਜ਼ਦੂਰਾਂ ਨੂੰ ਘੱਟੋਘੱਟ 14 ਦਿਨਾਂ ਲਈ ਅਲੱਗਥਲੱਗ ਮੈਡੀਕਲ ਨਿਗਰਾਨੀ ਅਧੀਨ ਰਹਿਣਾ ਪਵੇਗਾ।

ਲਖਨਾਉ ਵਿੱਚ, ਪੁਲਿਸ ਨੇ ਨਿਸ਼ਾਤਗੰਜ ਪੁਲ ਦੇ ਹੇਠ ਰਹਿ ਰਹੇ ਬੇਘਰੇ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡੇ। ਤਾਲਾਬੰਦੀ ਦੌਰਾਨ ਚੇਨਈ ਵਿੱਚ ਸਥਾਨਕ ਲੋਕਾਂ ਨੇ ਲੋੜਵੰਦਾਂ ਨੂੰ ਭੋਜਨ ਤੇ ਫਲ ਵੰਡੇ। ਸਥਾਨਕ ਲੋਕਾਂ ਨੇ ਕੱਲ੍ਹ ਦਿੱਲੀ ਵਿੱਚ ਮਜ਼ਦੂਰਾਂ ਨੂੰ ਭੋਜਨ ਵੰਡਿਆ। ਲੌਕਡਾਉਨ ਕਾਰਨ ਸਰਕਾਰ ਨੇ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਇਹ ਯਕੀਨੀ ਕਰਨ ਲਈ ਜ਼ਰੂਰੀ ਕਦਮ ਉਠਾ ਰਹੀ ਹੈ ਕਿ ਜਨਤਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਤੇ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀਂ ਸੌਣਾ ਪਵੇ।

Exit mobile version