1.

ਭਾਰਤ ‘ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 60 ,ਕੇਰਲਾ ਚ ਵੀ ਮਿਲੇ 2 ਸ਼ੱਕੀ ਮਰੀਜ਼, ਭਾਰਤ ਨੇ ਫਰਾਸ, ਜਰਮਨੀ, ਸਪੇਨ ਤੋਂ ਆਉਣ ਵਾਲੇ ਨਾਗਰਿਕਾ ‘ਤੇ ਲਾਈ ਰੋਕ, ਭਾਰਤ ਸਮੇਤ ਪੰਜਾਬ ‘ਚ ਵੀ ਦਹਿਸ਼ਤ ਦਾ ਮਾਹੌਲ, ਪੰਜਾਬ ਸਰਕਾਰ ਅਲਰਟ, ਕੋਰੋਨਾਵਾਇਰਸ ਨੂੰ ਲੈ ਕੇ 5 ਮੰਤਰੀਆਂ ਨੇ ਕੀਤੀ ਅਹਿਮ ਬੈਠਕ, ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਸਰਕਾਰ ਤਿਆਰ-ਬਰ-ਤਿਆਰ, ਭਿਆਨਕ ਬਿਮਾਰੀ ਤੋਂ ਬਚਣ ਲਈ ਸਮੇਂ-ਸਮੇਂ ਤੇ ਕੀਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ।

ਇਟਲੀ ‘ਚ ਮਰਨ ਵਾਲਿਆ ਦੀ ਗਿਣਤੀ ਹੋਈ 631 ਅਤੇ 8514 ਲੋਕ ਪ੍ਰਭਾਵਿਤ, ਐਮਰਜੈਂਸੀ ਦਾ ਹੋ ਚੁੱਕਿਆ ਐਲਾਨ, ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ‘ਤੇ ਲੱਗੀ ਹੋਈ  ਹੈ ਪਾਬੰਦੀ ,ਮੁਲਕ ਦੇ 6 ਕਰੋੜ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ, ਇੰਗਲੈਡ ‘ਚ ਵੀ 6 ਲੋਕਾਂ ਦੀ ਹੋ ਚੁੱਕੀ ਹੈ ਮੌਤ, 373 ਲੋਕ ਪ੍ਰਭਾਵਿਤ, ਇੰਗਲੈਂਡ ਦੀ ਸਿਹਤ ਮੰਤਰੀ ‘ਨੈਤਿਨ ਡੌਰਿਸ’ ਵੀ ਆਈ ਕੋਰੋਨਾ ਦੀ ਲਪੇਟ ਚ,  ਇਰਾਨ ਸਰਕਾਰ ਨੇ 70,000 ਕੈਦੀ ਕੀਤੇ ਰਿਹਾਅ, ਕੁੱਲ 237 ਲੋਕਾਂ ਦੀ ਹੋਈ ਮੌਤ, 595 ਨਵੇਂ ਕੇਸ ਕੀਤੇ ਦਰਜ, ਚੀਨ ‘ਚ 3800 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ।

2.

ਭਾਈ ਅਮਰੀਕ ਸਿੰਘ ਅਜਨਾਲਾ ਨੇ ਕਬੂਲ ਕੀਤਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਚੈਲੇਂਜ, ਕਿਹਾ, ਮੈਂ ਢੱਡਰੀਆਂ ਵਾਲੇ ਦੇ ਨਾਲ ਵਿਚਾਰ-ਚਰਚਾ ਕਰਨ ਨੂੰ ਤਿਆਰ ਹਾਂ, ਸਮਾਂ ਤੇ ਸਥਾਨ ਦੱਸ ਦੇਵੇ ਢੱਡਰੀਆਂ ਵਾਲਾ, ਮੈਂ ਤਾਂ 15 ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਪਰ ਢੱਡਰੀਆਂ ਵਾਲੇ ਨੇ ਵਿਚਾਰ ਕਰਨ ਲਈ ਸਮਾਂ ਹੀ ਨਹੀਂ ਦਿੱਤਾ,  ਅਜਨਾਲਾ ਨੇ ਖੁਦ ਗੁਰੂਦੁਆਰਾ ਪ੍ਰਮੇਸ਼ਵਰ ਦੁਆਰ ਜਾ ਕੇ ਸੰਗਤ ਦੀ ਹਜੂਰੀ ਵਿੱਚ ਵਿਚਾਰ ਕਰਨ ਦੀ ਰੱਖੀ ਸ਼ਰਤ, ਢੱਡਰੀਆਂ ਵਾਲਿਆਂ ਨੇ ਕੁੱਝ ਦਿਨ ਪਹਿਲਾਂ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਪੰਥ ਦੇ ਵਿਵਾਦਿਤ ਮੁੱਦਿਆਂ ‘ਤੇ ਵਿਚਾਰ-ਚਰਚਾ ਕਰਨ ਲਈ ਚੈਲੇਂਜ ਕੀਤਾ ਸੀ।

3.

ਮੱਧ ਪ੍ਰਦੇਸ਼ ਦੀ ਸਿਆਸਤ ‘ਚ ਮਚਿਆ ਹੜਕੰਪ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਜਯੋਤੀਰਾਦਿੱਤਿਆ ਸਿੰਧੀਆ BJP ‘ਚ ਹੋਏ ਸ਼ਾਮਿਲ, ਸਿੰਧੀਆ ਦਿੱਲੀ ‘ਚ ਪ੍ਰੈਸ ਕਾਨ

ਫਰੰਸ ਕਰਕੇ ਕੀਤਾ ਐਲਾਨ, ਕਿਹਾ, ਪਹਿਲਾਂ ਵਾਲੀ ਪਾਰਟੀ ਨਹੀਂ ਰਹੀ ਕਾਂਗਰਸ। ਜੇ.ਪੀ.ਨੱਡਾ ਨੇ ਸਿੰਧੀਆ ਦਾ ਪਾਰਟੀ ‘ਚ ਕੀਤਾ ਨਿੱਘਾ ਸਵਾਗਤ, ਕਿਹਾ,  ਸਿੰਧੀਆ ਨੂੰ ਕੇਂਦਰ  ‘ਚ ਬਣਾਇਆ ਜਾਵੇਗਾ ਮੰਤਰੀ,  ਸਿੰਧੀਆ ਨੇ BJP  ‘ਚ ਸ਼ਾਮਿਲ ਹੋਣ ‘ਤੇ  ਪ੍ਰਧਾਨ ਮੰਤਰੀ ਨੇਰਿੰਦਰ ਮੋਦੀ ਅਤੇ  ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀਤਾ ਧੰਨਵਾਦ, ਕਿਹਾ, BJP ਨੇ ਦੇਸ਼-ਸੇਵਾ ਲਈ ਸੌਂਪਿਆ ਚੰਗਾ ਮੰਚ, ਮੰਗਲਵਾਰ ਨੂੰ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਸਿੰਧੀਆ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ  ਸੋਨੀਆ ਗਾਂਧੀ ਨੂੰ ਭੇਜਿਆ ਸੀ ਅਸਤੀਫ਼ਾ, ਵਿਧਾਇਕ ਏਦਲ ਸਿੰਘ ਅਤੇ ਬਿਸਾਹੁਲਾਲ ਸਿੰਘ ਸਮੇਤ 20 ਹੋਰ ਵਿਧਾਇਕਾਂ ਨੇ ਦਿੱਤੇ ਸੀ ਅਸਤੀਫੇ, ਸਿੰਧੀਆ 2019 ਦੀਆਂ ਲੋਕ ਸਭਾ ਚੋਣਾਂ ਅਤੇ 2018 ਦੀਆਂ ਮੱਧ ਪ੍ਰਦੇਸ਼ ਚੋਣਾਂ ਸਮੇਂ ਕਾਂਗਰਸ ਦੇ ਇੱਕ ਮਜਬੂਤ ਨੌਜਵਾਨ ਲੀਡਰ ਬਣ ਉਭਰੇ ਸਨ।

4.

  ਜੰਮੂ-ਕਸ਼ਮੀਰ ਹਾਈ ਕੋਰਟ ਨੇ ਮਾਰੂ ਪੈਲੇਟ ਬੰਦੂਕਾਂ ਦੀ ਵਰਤੋਂ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ, ਜਸਟਿਸ ਅਲੀ ਮੁਹੰਮਦ ਅਤੇ ਜਸਟਿਸ ਧੀਰਜ ਸਿੰਘ ਠਾਕੁਰ ਦੀ ਅਗਵਾਈ ਵਾਲੇ ਦੂਹਰੇ ਬੈਂਚ ਨੇ ਇਸ ਸਬੰਧੀ ਪਾਈ ਲੋਕ ਹਿੱਤ ਪਟੀਸ਼ਨ ਕੀਤੀ ਰੱਦ, ਕਿਹਾ, ਜਿੰਨਾ ਚਿਰ ਬੇਕਾਬੂ ਭੀੜ ਵੱਲੋਂ ਹਿੰਸਾ ਹੁੰਦੀ ਰਹੇਗੀ ਉਨਾਂ ਚਿਰ ਤਾਕਤ ਦੀ ਵਰਤੋਂ ਅਟੱਲ ਰੂਪ ਵਿੱਚ ਹੁੰਦੀ ਰਹੇਗੀ।

ਭਾਰਤੀ ਮੀਡੀਆ ਨੇ ਇਸ ਫੈਸਲੇ ਨੂੰ ਫੌਜਾਂ ਲਈ ਦੱਸਿਆ ਰਾਹਤ ਭਰੀ ਖਬਰ, ਫੌਜਾਂ ਵੱਲੋਂ ਵਰਤੀਆਂ ਜਾਂਦੀਆਂ ਛੱਰਿਆਂ ਵਾਲੀਆਂ ਬੰਦੂਕਾਂ ਕਾਰਨ ਸੈਂਕੜੇ ਕਸ਼ਮੀਰੀ ਨੌਜਵਾਨਾਂ ਸਮੇਤ ਬੱਚੇ, ਕੁੜੀਆਂ ਤੇ ਬਜ਼ੁਰਗ ਅੱਖਾਂ ਦੀ ਜੋਤ ਗਵਾ ਚੁੱਕੇ ਹਨ।

5.

ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, 2 ਜਖਮੀ, ਸਮਾਣਾ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਸਵਰਨਜੀਤ ਸਿੰਘ ਆਪਣੇ ਪਰਿਵਾਰ ਸਮੇਤ ਮੈਲਬੋਰਨ ਦੀਆਂ ਪਹਾੜੀਆਂ ‘ਚ ਘੁੰਮਣ ਗਿਆ ਸੀ।  ਵਾਪਿਸ ਘਰ ਪਰਤਦਿਆਂ ਕਾਰ ‘ਤੇ ਦਰਖਤ ਡਿੱਗ ਗਿਆ,  ਨੌਜਵਾਨ ਸਵਰਨ ਸਿੰਘ ਸਮੇਤ ਉਸਦੀ ਪਤਨੀ ਤੇ ਭਤੀਜੇ ਦੀ ਮੌਕੇ ‘ਤੇ ਮੌਤ ਹੋ ਗਈ, ਸਵਰਨਜੀਤ ਸਿੰਘ ਦਾ ਪੁੱਤਰ ਤੇ ਭਰਜਾਈ ਦੋਵੇ ਜਖਮੀ ਹਾਲਤ ‘ਚ ਗੰਭੀਰ ਹੋ ਗਏ, ਖਬਰ ਸੁਣਦਿਆਂ ਸਾਰ ਪਰਿਵਾਰ ਸਮੇਤ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ, ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਵਾਪਿਸ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਬਣੇ ਰਹੋ khalastv.com ਨਾਲ।