ਚੰਡੀਗੜ੍ਹ-(ਕਮਲਪ੍ਰੀਤ ਕੌਰ)  ਪੰਜਾਬੀ ਗਾਇਕ ਸਿੱਪੀ ਗਿੱਲ ਨੇ ਆਪਣਾ ਇੱਕ ‘ਗੁੰਡਾਗਰਦੀ’ ਗੀਤ 16 ਜਨਵਰੀ ਨੂੰ ਯੂ-ਟਿਊਬ ‘ਤੇ ਰਿਲੀਜ਼ ਕੀਤਾ ਸੀ ਜੋ ਕਿ ਇਕ ਭੜਕਾਊ ਗੀਤ ਹੈ। ਉਸ ਗੀਤ ਕਾਰਨ ਅੱਜ ਸਿੱਪੀ ਗਿੱਲ ਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਇਸ ਗੀਤ ਦੀ ਸ਼ਿਕਾਇਤ ਇੱਕ ਮਹੀਨਾ ਪਹਿਲਾ ਪੰਜਾਬੀ ਭਾਸ਼ਾ ਚਿੰਤਕ ਪੰਡਿਤ ਰਾਓ ਧਰੇਨਵਰ ਵੱਲੋਂ ਮੋਗਾ ਪੁਲਿਸ ਨੂੰ ਕੀਤੀ ਗਈ ਸੀ। ਜਿਸ ਦੇ ਕਾਰਨ ਸਿੱਪੀ ਗਿੱਲ ‘ਤੇ ਧਾਰਾ 117, 153A, 505, 149 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਜੇਕਰ ਇਹੋ ਜਿਹੇ ਗਾਇਕ ਪੰਜਾਬ, ਬਾਬਾ ਨਾਨਕ ਦੀ ਬਾਣੀ ਅਤੇ ਕਿਸਾਨਾਂ ਬਾਰੇ ਗਾਉਣ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਖਿਲਾਫ਼ ਹੋਰ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ‘ਚ ਆਰ ਨੇਤ, ਕਰਨ ਔਜਲਾ ਤੇ ਦਿਲਪ੍ਰੀਤ ਢਿੱਲੋਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਗੀਤ ‘ਚ ਗੁੰਡਾਗਰਦੀ ਨੂੰ ਦਿਖਾਇਆ ਗਿਆ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਅਜਿਹੇ ਗੀਤਾਂ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਾਬੰਦੀ ਵੀ ਲਾਈ ਹੋਈ ਹੈ। ਜਿਸ ਦੇ ਬਾਵਜੂਦ ਅਜੇ ਤੱਕ ਭੜਕਾਊ ਗੀਤ ਗਾਏ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਭੜਕਾਊ ਗੀਤਾਂ ਕਾਰਨ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਮਾਮਲੇ ਦਰਜ ਹੋਏ ਸਨ ਤੇ ਉਹਨਾਂ ਇਸ ‘ਤੇ ਮਾਫੀ ਵੀ ਮੰਗੀ ਸੀ।

Leave a Reply

Your email address will not be published. Required fields are marked *