India

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਵਾਧਾ

‘ਦ ਖ਼ਾਲਸ ਬਿਊਰੋ:- ਤੇਲ ਦੀਆਂ ਕੀਮਤਾਂ ਨੂੰ ਲਗਾਤਾਰ ਅੱਗ ਲੱਗਦੀ ਜਾ ਰਹੀ ਹੈ। ਹੁਣ ਫਿਰ ਤੇਲ ਕੰਪਨੀਆਂ ਨੇ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ ਅਨੁਸਾਰ ਹੁਣ ਪੈਟਰੋਲ 59 ਪੈਸੇ ਅਤੇ ਡੀਜ਼ਲ 58 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਪਿਛਲੇ ਸੱਤ ਦਿਨਾਂ ਤੋਂ ਪੈਟਰੋਲ ਦੀ ਕੀਮਤ 3.9 ਰੁਪਏ ਅਤੇ ਡੀਜ਼ਲ 4 ਰੁਪਏ ਪ੍ਰਤੀ ਲੀਟਰ ਵੱਧ ਚੁੱਕੀ ਹੈ। ਸਥਾਨਕ ਸੇਲਜ਼ ਟੈਕਸ ਜਾਂ ਵੈਟ ਕਾਰਨ ਵੱਖ ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੱਖੋ-ਵੱਖ ਹਨ। ਭਾਵੇਂ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਪਰ ਬਾਵਜੂਦ ਇਸਦੇ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।