ਚੰਡੀਗੜ੍ਹ- ਪਟਿਆਲਾ ਵਿੱਚ NCC 3rd ਏਅਰ ਸਕੁਐਡਰਨ ਬਟਾਲੀਅਨ ਦਾ ਕੈਡਿਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕ੍ਰੋ ਲਾਈਟ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਗਰੁਪ ਕਮਾਂਡਰ ਜੀ.ਐਸ. ਚੀਮਾ ਦੀ ਮੌਤ ਹੋ ਗਈ ਹੈ। ਦੋ ਕੈਡਿਟ ਫੱਟੜ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਾਇਲਟਾਂ ਦੀ ਸਿਖਲਾਈ ਦੌਰਾਨ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਇਸ ਜਹਾਜ਼ ਨੇ ਅੱਜ ਸਵੇਰੇ 11:30 ਵਜੇ ਉਡਾਣ ਭਰੀ ਸੀ ਤੇ ਇਹ ਅਚਾਨਕ ਹੀ ਰਾਡਾਰ ਤੋਂ ਲਾਪਤਾ ਹੋ ਗਿਆ ਸੀ। ਹਾਦਸਾਗ੍ਰਸਤ ਹੋਣ ਤੋਂ ਬਾਅਦ ਜਹਾਜ਼ ਫੌਜੀ ਇਲਾਕੇ ਵਿੱਚ ਡਿੱਗ ਗਿਆ ਸੀ। ਫੌਜ ਵੱਲੋਂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਣ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *