India

ਨਿਰਭਯਾ ਦੀ ਮਾਂ ਦੀ ਮੁੜ ਜਾਗੀ ਆਸ

ਚੰਡੀਗੜ੍ਹ-(ਪੁਨੀਤ ਕੌਰ) ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਬਲਾਤਕਾਰੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਚਾਰੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ ਸਾਢੇ ਪੰਜ ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ। ਚਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਦਾਅ ਪੇਚ ਹੁਣ ਖ਼ਤਮ ਹੋ ਚੁੱਕੇ ਹਨ ਭਾਵ ਉਹ ਹੁਣ ਆਪਣੀ ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਕੋਈ ਪਟੀਸ਼ਨ ਦਾਇਰ ਨਹੀਂ ਕਰ ਸਕਦੇ ਹਨ। ਇਨ੍ਹਾਂ ਚਾਰੇ ਦੋਸ਼ੀਆਂ ਨੂੰ ਪਹਿਲਾਂ 3 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਰਾਸ਼ਟਰਪਤੀ ਕੋਲ ਦੋਸ਼ੀ ਪਵਨ ਦੀ ਰਹਿਮ ਅਪੀਲ ਅਜੇ ਰਾਖਵੀਂ ਸੀ। ਪਹਿਲਾਂ 3 ਵਾਰ ਇਨ੍ਹਾਂ ਬਲਾਤਕਾਰੀਆਂ ਦੀ ਫਾਂਸੀ ਦੀ ਸਜ਼ਾ ਟਾਲੀ ਗਈ ਸੀ। ਇਨ੍ਹਾਂ ਦੋਸ਼ੀਆਂ ਦੀ ਫਾਂਸੀ ‘ਤੇ ਪਹਿਲਾਂ 22 ਜਨਵਰੀ ਨੂੰ ਰੋਕ ਲਾਈ ਗਈ ਸੀ, ਫਿਰ 1 ਫਰਵਰੀ ਨੂੰ ਤੇ ਬਾਅਦ ਵਿੱਚ 3 ਮਾਰਚ ਨੂੰ ਰੋਕ ਲਾਈ ਗਈ ਸੀ। ਹੁਣ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ‘ਤੇ ਨਿਰਭਯਾ ਦੀ ਮਾਂ ਨੇ ਖੁਸ਼ੀ ਜਤਾਈ ਹੈ।