‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿਟੈਂਡੋ ਦੇ ਅਹਿਮ ਮੈਂਬਰ ਰਹੇ ਮਾਸਾਯੂਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਕਿਓਟੋ ਸਥਿਤ ਰਿਤਸੁਮਿਕਾਨ ਯੂਨੀਵਰਸਿਟੀ ’ਚ ਪੜ੍ਹਾਉਂਦੇ ਸਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿਟੈਂਡੋ ਕੰਪਨੀ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਮੇਰਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ। ਬਿਆਨ ’ਚ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਯੁਮੇਰਾ ਦਾ ਜਨਮ 1943 ’ਚ ਟੋਕੀਓ ’ਚ ਹੋਇਆ ਸੀ।
