‘ਦ ਖ਼ਾਲਸ ਬਿਊਰੋ:- ਕਰੋਨਾਵਇਰਸਦੀ ਮਹਾਂਮਾਰੀ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਵਿਸ਼ਵ ਸਿਹਤ ਜਥੇਬੰਦੀ ਨੇ ਮਹਾਂਮਾਰੀ ਨੂੰ ਲੈ ਕੇ ਵੱਡਾ ਅਤੇ ਚਿੰਤ ਭਰਿਆ ਬਿਆਨ ਦਿੱਤਾ ਹੈ। WHO ਨੇ ਕਿਹਾ ਹੈ ਕਿ ਮਹਾਂਮਾਰੀ ‘ਬਦਤਰ’ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਕਿਹਾ, “ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਮਹਾਂਮਾਰੀ ਚੱਲਣ ਦੇ ਬਾਵਜੂਦ, ਅਜੇ ਤੱਕ ਕੋਈ ਵੀ ਦੇਸ਼ ਰਾਹਤ ਦਾ ਸਾਹ ਨਹੀਂ ਲੈ ਸਕਿਆ ਹੈ।”
“ਕੱਲ੍ਹ ਸਾਹਮਣੇ ਆਏ ਸਾਰੇ ਮਾਮਲਿਆਂ ਵਿੱਚੋਂ 75% ਕੇਸ ਸਿਰਫ਼ 10 ਦੇਸ਼ਾਂ ਵਿੱਚੋਂ ਹਨ। ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਅਮਰੀਕਾ ਅਤੇ ਦੱਖਣੀ ਏਸ਼ੀਆ ਤੋਂ ਹਨ।”
ਹਾਲਾਂਕਿ, ਟੇਡਰੋਸ ਨੇ ਇਹ ਵੀ ਸੰਕੇਤ ਦਿੱਤਾ ਕਿ ਕੁਝ ਦੇਸ਼ਾਂ ਦੀ ਸਥਿਤੀ ਵਿੱਚ ਸਕਾਰਾਤਮਕ ਤਬਦੀਲੀ ਆਈ ਹੈ। ਵਿਸ਼ਵ ਭਰ ਚ ਹੁਣ ਤੱਕ ਕਰੋਨਾਵਾਇਰਸ ਦੀ ਲਾਗ ਦੇ 70 ਲੱਖ ਤੋਂ ਵੱਧ ਮਾਮਲੇ ਹੋ ਚੁੱਕੇ ਹਨ ਅਤੇ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੁਨੀਆ ਕਹਿੰਦੀ ਕਰੋਨਾ ਨਾਲ ਲੱਖਾਂ ਮਰ ਗਏ, ਯੂਰਪ ਕਹਿੰਦਾ ਅਸੀਂ ਕਰੋਨਾ ਕਾਰਨ 30 ਲੱਖ ਲੋਕ ਬਚਾ ਲਏ, ਜਾਣੋ ਭੇਦ
ਇੱਕ ਅਧਿਐਨ ਅਨੁਸਾਰ ਯੂਰੋਪ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਲੌਕਡਾਊਨ ਲਾਉਣ ਕਰਕੇ 30 ਲੱਖ ਤੋਂ ਵੱਧ ਲੋਕਾਂ ਦੀ ਜਾਨ ਬਚ ਗਈ ਹੈ।
ਇੰਪੀਰੀਅਲ ਕਾਲਜ ਲੰਡਨ ਦੀ ਟੀਮ ਨੇ ਕਿਹਾ ਕਿ ਲੌਕਡਾਊਨ ਲਾਇਆ ਬਿਨਾਂ “ਮਰਨ ਵਾਲਿਆਂ ਦੀ ਗਿਣਤੀ ਵੱਡੀ ਹੁੰਦੀ।”
ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜੇ ਵੀ ਸਿਰਫ਼ ਥੋੜ੍ਹੇ ਜਿਹੇ ਲੋਕ ਹੀ ਮਹਾਂਮਾਰੀ ਤੋਂ ਪੀੜਤ ਹੋਏ ਹਨ ਅਤੇ ਅਸੀਂ “ਮਹਾਂਮਾਰੀ ਦੇ ਸ਼ੁਰੂਆਤ ਵਿੱਚ” ਹਾਂ।
ਇੱਕ ਹੋਰ ਅਧਿਐਨ ਵਿੱਚ ਕਿਹਾ ਗਿਆ ਕਿ ਗਲੋਬਲ ਲੌਕਡਾਊਨ ਕਰਕੇ “ਬਹੁਤ ਘੱਟ ਸਮੇਂ ਵਿੱਚ ਕਈ ਜਾਨਾਂ” ਬਚਾਈਆਂ ਗਈਆਂ ਹਨ।
ਇੰਪੀਰੀਅਲ ਕਾਲਜ ਦੇ ਅਧਿਐਨ ਨੇ ਮਈ ਦੀ ਸ਼ੁਰੂਆਤ ਤੱਕ 11 ਯੂਰੋਪੀਅਨ ਦੇਸ਼ਾਂ- ਆਸਟਰੀਆ, ਬੈਲਜੀਅਮ, ਡੈਨਮਾਰਕ, ਫਰਾਂਸ, ਜਰਮਨੀ, ਇਟਲੀ, ਨਾਰਵੇ, ਸਪੇਨ, ਸਵੀਡਨ, ਸਵਿਟਜ਼ਰਲੈਂਡ ਅਤੇ ਯੂਕੇ – ਵਿੱਚ ਪਾਬੰਦੀਆਂ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ।
ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਜੇ ਕਾਰੋਬਾਰ ਬੰਦ ਕਰਨ ਅਤੇ ਲੋਕਾਂ ਨੂੰ ਘਰ ਰਹਿਣ ਲਈ ਕਹਿਣ ਵਰਗੇ ਉਪਾਅ ਨਾ ਕੀਤੇ ਜਾਂਦੇ ਤਾਂ 4 ਮਈ ਤੱਕ 32 ਲੱਖ ਲੋਕਾਂ ਦੀ ਮੌਤ ਹੋ ਜਾਣੀ ਸੀ।