The Khalas Tv Blog Punjab ਦਿੱਲੀ ਦੇ ਕਥਿੱਤ ਸ਼ਰਾਬ ਘੁਟਾਲੇ ਦਾ ਸੇਕ ਮਾਨ ਸਰਕਾਰ ਤੱਕ ਪਹੁੰਚਿਆ ! ED ਨੇ ਅਦਾਲਤ ‘ਚ ਰੱਖੇ ਸਬੂਤ ! ‘ਮੈਨੂੰ ਰੱਖੋ ਹੋਰ ਹਿਰਾਸਤ ‘ਚ’ !
Punjab

ਦਿੱਲੀ ਦੇ ਕਥਿੱਤ ਸ਼ਰਾਬ ਘੁਟਾਲੇ ਦਾ ਸੇਕ ਮਾਨ ਸਰਕਾਰ ਤੱਕ ਪਹੁੰਚਿਆ ! ED ਨੇ ਅਦਾਲਤ ‘ਚ ਰੱਖੇ ਸਬੂਤ ! ‘ਮੈਨੂੰ ਰੱਖੋ ਹੋਰ ਹਿਰਾਸਤ ‘ਚ’ !

ਬਿਉਰੋ ਰਿਪੋਰਟ : ਕੇਜੀਰਵਾਲ ਨੂੰ ਰਾਊਜ਼ ਐਵਿਨਊ ਅਦਾਲਤ ਤੋਂ ਹੈ ਵੱਡਾ ਝਟਕਾ ਲੱਗਿਆ ਹੈ । ਕੋਰਟ ਨੇ 1 ਅਪ੍ਰੈਲ ਤੱਕ ਯਾਨੀ 4 ਦਿਨਾਂ ਲਈ ਕੇਜਰੀਵਾਲ ਦੀ ਰਿਮਾਂਡ ਵਧਾ ਦਿੱਤੀ ਹੈ । ਈਡੀ ਨੇ ਪੁੱਛ-ਗਿੱਛ ਦੇ ਲਈ 6 ਦਿਨਾਂ ਦੀ ਹੋਰ ਰਿਮਾਂਡ ਮੰਗੀ ਸੀ । ਰਿਮਾਂਡ ‘ਤੇ ਬਹਿਸ ਦੌਰਾਨ ਈਡੀ ਨੇ ਪੰਜਾਬ ਦੀ ਐਕਸਾਇਜ਼ ਪਾਲਿਸੀ ਨੂੰ ਲੈਕੇ ਜਿਹੜਾ ਦਾਅਵਾ ਕੀਤਾ ਹੈ ਉਹ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾਉਣ ਵਾਲਾ ਜ਼ਰੂਰੀ ਹੈ । ਈਡੀ ਨੇ ਕੇਜਰੀਵਾਲ ਦਾ ਰਿਮਾਂਡ ਹਾਸਲ ਕਰਨ ਵੇਲੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਪੁੱਛ-ਗਿੱਛ ਦੇ ਲਈ ਸੰਮਨ ਕੀਤਾ ਹੈ । ਯਾਨੀ ਹੁਣ ਪੰਜਾਬ ਦੀ ਐਕਸਾਇਜ਼ ਪਾਲਿਸੀ ਵੀ ਹੁਣ ਈਡੀ ਦੀ ਰਡਾਰ ‘ਤੇ ਆ ਗਈ ਹੈ । ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੇ ਐਕਸਾਇਜ਼ ਅਫਸਰਾਂ ਤੋਂ ਪੁੱਛ-ਗਿੱਛ ਹੋਏ ਪੰਜਾਬ ਦੀ ਸ਼ਰਾਬ ਨੀਤੀ ਘੁਟਾਲਾ ਦਿੱਲੀ ਤੋਂ ਵੀ ਵੱਡਾ ਹੈ । ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਬੀਤੇ ਦਿਨ ਐਕਾਇਜ਼ ਕਮਿਸ਼ਨਰ ਖਿਲਾਫ ਈਡੀ ਵੱਲੋਂ ਅਬਰੂਦ ਘੁਟਾਲੇ ਅਧੀਨ ਕੀਤੀ ਰੇਡ ਦੌਰਾਨ ਐਕਾਇਸਜ਼ ਪਾਲਿਸੀ ਦੀ ਜਾਂਚ ਦੀ ਵੀ ਮੰਗ ਕੀਤੀ ਸੀ।

‘ਕਿੱਥੇ ਹੈ 100 ਕਰੋੜ’

ਈਡੀ ਨੇ ਜਦੋਂ ਕੇਜਰੀਵਾਲ ਦੀ ਰਿਮਾਂਡ ਮੰਗੀ ਤਾਂ ਅਦਾਲਤ ਵਿੱਚ ਕੇਜਰੀਵਾਲ ਨੇ ਆਪ ਬਹਿਸ ਕੀਤੀ । ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਈਡੀ ਜਿੰਨੇ ਵੀ ਦਿਨ ਸਾਨੂੰ ਰਿਮਾਂਡ ‘ਤੇ ਰੱਖਣਾ ਚਾਹੁੰਦੀ ਹੈ ਰੱਖ ਸਕਦੀ ਹੈ, ਈਡੀ ਦਾ ਮਕਸਦ ਮੈਨੂੰ ਫਸਾਉਣਾ ਹੈ,ਮੈਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ । ਜਿੰਨਾਂ ਬਿਆਨਾਂ ਨੂੰ ਅਧਾਰ ਬਣਾਇਆ ਗਿਆ ਹੈ ਕੀ ਉਹ ਮੌਜੂਦਾ ਸੀਐੱਮ ਦੀ ਗ੍ਰਿਫਤਾਰ ਲਈ ਕੀ ਕਾਫੀ ਹਨ ? ਈਡੀ ਸਬੂਤ ਸਾਹਮਣੇ ਨਹੀਂ ਲੈਕੇ ਆ ਰਹੀ ਹੈ,ਜੇਕਰ 100 ਕਰੋੜ ਦਾ ਸ਼ਰਾਬ ਘੁਟਾਲਾ ਹੈ ਤਾਂ ਪੈਸਾ ਕਿੱਥੇ ਹਨ,ਈਡੀ ਸਿਰਫ ਸਾਡੀ ਸਰਕਾਰ ਨੂੰ ਕਰੈਸ਼ ਕਰਨਾ ਚਾਹੁੰਦੀ ਹੈ । ਮੇਰਾ ਨਾ ਸਿਰਫ 4 ਥਾਵਾਂ ‘ਤੇ ਹੈ। ਈਡੀ ਦੇ ਕੇਜਰੀਵਾਲ ਦੇ ਇਲਜ਼ਾਮਾਂ ਦਾ ਵਿਰੋਧ ਕੀਤਾ ਹੈ । ਈਡੀ ਨੇ ਪੁੱਛਿਆ ਕਿ ਕੇਜਰੀਵਾਲ ਨੂੰ ਕਿੰਨੇ ਦੱਸਿਆ ਕਿ ਸਾਡੇ ਕੋਲ ਉਨ੍ਹਾਂ ਖਿਲਾਫ ਕਿਹੜੇ ਦਸਤਾਵੇਜ਼ ਹਨ । ਕੇਜਰੀਵਾਲ ਆਪਣੇ ਆਪ ਨੂੰ ਆਮ ਇਨਸਾਨ ਸਮਝ ਦੇ ਹਨ ਤਾਂ ਉਨ੍ਹਾਂ ਨੇ ਆਪਣੇ ਬਚਾਅ ਲਈ ਮਹਿੰਗੇ ਵਕੀਲਾਂ ਦੀ ਟੀਮਾਂ ਕਿਵੇਂ ਲਗਾਇਆ । ਕੇਜਰੀਵਾਲ ਦੇ ਵਕੀਲ ਰਮੇਸ਼ ਗੁਪਤਾ ਨੇ ਕਿਹਾ ਸ਼ਰਦ ਚੰਦ ਰੇਡੀ ਨੂੰ ਈਡੀ ਕੇਜਰੀਵਾਲ ਦੇ ਖਿਲਾਫ ਸਰਕਾਰੀ ਗਵਾਹ ਦੱਸ ਰਹੀ ਹੈ ਜਦਕਿ ਗ੍ਰਿਫਤਾਰੀ ਤੋਂ ਬਾਅਦ ਰੇਡੀ ਨੇ ਚੋਣ ਬਾਂਡ ਦੇ ਜ਼ਰੀਏ ਬੀਜੇਪੀ ਨੂੰ ਚੰਦਾ ਦਿੱਤਾ ਅਤੇ ਫਿਰ ਪਿੱਠ ਦੇ ਦਰਦ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਆ ਗਿਆ,ਇਸ ਦੀ ਜਾਂਚ ਕੀਤੀ ਜਾਵੇ।

ਈਡੀ ਦੀ ਅਦਾਲਤ ਵਿੱਚ ਦਲੀਲ

ਈਡੀ ਨੇ ਰਿਮਾਂਡ ਹਾਸਲ ਕਰਨ ਦੇ ਲਈ ਇਲਜ਼ਾਮ ਲਗਾਇਆ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ,ਗੋਲਮੋਲ ਜਵਾਬ ਦੇ ਰਹੇ ਹਨ । ਪੰਜਾਬ ਦੇ ਐਕਸਾਇਜ਼ ਅਧਿਕਾਰੀਆਂ ਨੂੰ ਵੀ ਸੰਮਨ ਜਾਰੀ ਕਰ ਦਿੱਤੇ ਹਨ । ਸਾਨੂੰ ਪਾਸਵਰਡ ਬ੍ਰੇਕ ਕਰਨਾ ਹੈ । ਕੇਜਰੀਵਾਲ ITR ਦੀ ਡਿਟੇਲ ਨਹੀਂ ਦੇ ਰਹੇ ਹਨ। ਸਾਨੂੰ ਕੁਝ ਹੋਰ ਲੋਕਾਂ ਦੇ ਨਾਲ ਕੇਜਰੀਵਾਲ ਨੂੰ ਬਿਠਾਉਣਾ ਹੈ ।

Exit mobile version