India

ਦਿੱਲੀ ਦੇ ਇੱਕ ਸਕੂਲ ‘ਚ ‘ਖਾਲਸਾ ਪੰਥ’ ਨੂੰ ਪੜ੍ਹਾਇਆ ਜਾ ਰਿਹਾ ਹੈ ‘ਅੱਤਵਾਦੀ ਪੰਥ’

ਚੰਡੀਗੜ੍ਹ-(ਪੁਨੀਤ ਕੌਰ) ਸਿੱਖ ਇਤਿਹਾਸ ਬਾਰੇ ਗਲਤ ਸਵਾਲ ਕਰਨ ਕਰਕੇ ਦਿੱਲੀ ਦਾ ਇੱਕ ਸਕੂਲ ਵਿਵਾਦਾਂ ਦੇ ਘੇਰੇ ਵਿੱਚ ਘਿਰ ਗਿਆ ਹੈ। ਦਿੱਲੀ ਦੇ ਦਵਾਰਕਾ ਪ੍ਰਾਈਵੇਟ ਸਕੂਲ ਚ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਪ੍ਰਸ਼ਨ ਪੱਤਰ ਵਿੱਚ ਖਾਲਸਾ ਪੰਥ ਨੂੰ MILITANT SECT ਦੱਸਿਆ ਗਿਆ ਹੈ। ਸੱਤਵੀਂ ਕਲਾਸ ਦੇ ਬੱਚਿਆਂ ਨੂੰ ਸੋਸ਼ਲ ਸਾਇੰਸ ‘ਚ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਖਾਲਸਾ ਪੰਥ ਨੂੰ ਕਿਸ MILITANT SECT ਵਿੱਚ ਤਬਦੀਲ ਕੀਤਾ ਗਿਆ ਸੀ।

ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਇਸ ਸਵਾਲ ਦੇ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸਦੀ  ਸਖਤ ਨਿੰਦਿਆਂ ਕੀਤੀ ਹੈ। ਉਨ੍ਹਾਂ ਨੇ ਸਕੂਲ ਪ੍ਰਸ਼ਾਸ਼ਨ ਖਿਲਾਫ਼ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟੀਆ ਮਾਨਸਿਕਤਾ ਦਾ ਸ਼ਿਕਾਰ ਹੋਣ ਵਾਲਿਆਂ ਖਿਲਾਫ਼ ਇਤਾਰਜ ਨਹੀਂ ਬਲਕਿ ਕਾਰਵਾਈ ਕੀਤੀ ਜਾਵੇਗੀ।