International

ਡਾ.ਬਲਰਾਜ ਬੈਂਸ ਨੇ ਕੋਰੋਨਾਵਾਇਰਸ ਦੇ ਫੈਲਣ ਨੂੰ ਦੱਸਿਆ ਅਫ਼ਵਾਹ

ਚੰਡੀਗੜ੍ਹ- ਚਾਹੇ ਕੋਰੋਨਾਵਾਇਰਸ ਦਾ ਨਾਂ ਜਾਂ ਡਰ ਬਹੁਤ ਹੀ ਵੱਡਾ ਹੈ ਪਰ ਇਸ ਦੇ ਸਾਰੇ ਹੀ ਵਾਇਰਸ ਖਤਰਨਾਕ ਨਹੀਂ ਹਨ। ਮੋਗਾ ਤੋਂ NATUROPATHY CLINIC ਦੇ ਡਾ. ਬਲਰਾਜ ਬੈਂਸ ਤੇ ਉਹਨਾਂ ਦੀ ਪਤਨੀ ਡਾ. ਕਰਮਜੀਤ ਕੌਰ ਨੇ ਕੋਰੋਨਾਵਾਇਰਸ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕੋਰੋਨਾਵਾਇਰਸ ਦੇ ਵੱਖ-ਵੱਖ ਕਿਸਮਾਂ ਤੇ ਇਸਦੇ ਫੈਲਣ ਦੇ ਕਾਰਨ ਅਤੇ ਵਾਇਰਸ ਤੋਂ ਬਚਾਅ ਕਰਨ ਦੀ ਜਾਣਕਾਰੀ ਦਿੱਤੀ।

ਕੋਰੋਨਾ ਵਾਇਰਸ ਸਿਰਫ ਚੀਨ ਵਿੱਚ ਹੀ ਨਹੀਂ ਪਾਇਆ ਜਾਂਦਾ ਬਲਕਿ ਸਾਰੇ ਸੰਸਾਰ ਵਿੱਚ ਅਨੇਕਾਂ ਜੀਵਾਂ ਨੂੰ ਰੋਗੀ ਬਣਾਉਂਦਾ ਹੈ ਤੇ ਕਈ ਵਾਰ ਇਹ ਬਹੁਤ ਜੀਵਾਂ ਅੰਦਰ ਸਾਰੀ ਉਮਰ ਸ਼ਾਂਤੀ ਨਾਲ ਬੈਠਾ ਰਹਿੰਦਾ ਹੈ।
ਪਰ ਅੱਜ ਜਿਸ ਵਾਇਰਸ ਨੇ ਸਾਰੇ ਸੰਸਾਰ ਭਰ ‘ਚ ਆਪਣਾ ਡਰ ਫੈਲਾ ਦਿੱਤਾ ਹੈ। ਅਸਲ ‘ਚ ਉਸ ਵਾਇਰਸ ਦਾ ਨਾਂ 2019-nCOV ਹੈ। ਠੀਕ ਉਸੇ ਹੀ ਤਰ੍ਹਾਂ ਲੋਕਾਂ ਨੂੰ ਇਸ ਵਾਇਰਸ ਦੁਆਰਾ ਬਣਾਈ ਜਾਣ ਵਾਲੀ ਇਨਫੈਕਸ਼ਨ ਦਾ ਨਾਂ ਵੀ ਨਹੀਂ ਪਤਾ। ਇਸ ਰੋਗ ਦਾ ਨਾਂ COVID-19 ਹੈ।

ਹੁਣ ਤੱਕ ਕੋਰੋਨਾਵਾਇਰਸ ਨਾਲ ਰੋਗ ਫੈਲਾਉਣ ਵਾਲੀਆਂ ਸੱਤ ਕਿਸਮਾਂ ਦਾ ਪਤਾ ਲੱਗਾ ਚੁੱਕਾ ਹੈ। ਇਹਨਾਂ ਵਿੱਚ ਜ਼ਿਆਦਾ ਪ੍ਰਚੱਲਿਤ 229E (ALPHA CORONAVIRUS), NL63 (ALPHA CORONAVIRUS), OC43 (BETACORONAVIRUS), HKU1 (BETA CORONAVIRUS) ਹਨ। ਪ੍ਰੰਤੂ ਜ਼ਿਆਦਾ ਕੋਰੋਨਾਵਾਇਰਸ ਵਿੱਚ MERS-CoV, ਜੋ MERS ਰੋਗ ਬਣਾਉਂਦੇ ਹਨ ਤੇ SARS ਰੋਗ ਬਣਾਉਣ ਵਾਲੇ (SARS-CoV) ਕਿਹਾ ਜਾਂਦਾ ਹੈ।

SARS ਕੋੋਰੋਨਾਵਾਇਰਸ

ਪਰ ਇਸ ਨਵੇਂ ਸੱਤਵੇਂ ਨੰਬਰ ਦੇ ਨੋਵਲ ਕੋਰੇਨਾਵਾਇਰਸ ਨੇ ਪਹਿਲੀ ਵਾਰ ਮਨੁੱਖ ਨੂੰ ਰੋਗੀ ਕੀਤਾ ਹੈ ਜੋ ਕਿ 2019 ‘ਚ ਸਾਹਮਣੇ ਆਇਆ ਸੀ। ਜਿਸ ਕਾਰਨ ਇਸ ਨੂੰ 2019 ਨੋਵਲ ਕੋਰੋਨਾ ਵਾਇਰਸ ਯਾਨਿ 2019-nCov ਕਿਹਾ ਜਾਂਦਾ ਸੀ। ਇਸ ਵਕਤ 2019- nCov ਦੇਸ਼ ਦੇ 30 ਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਜਦਕਿ ਇਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਦੀ ਸੀ-ਫੂਡ ਮਾਰਕਿਟ ਤੋਂ ਹੋਈ ਸੀ। ਇਸ ਦੇ ਇਨਫੈਕਸ਼ਨ ਦੇ ਪਹਿਲੇ ਮਰੀਜ਼ ਦਾ ਪਤਾ ਦਸੰਬਰ ‘ਚ ਲੱਗਾ ਸੀ। ਇਸ ਬਿਮਾਰੀ ਦੇ ਲੱਛਣ ਫਲੂ ਵਰਗੇ ਹੀ ਹੁੰਦੇ ਹਨ। ਜਿਵੇਂ ਕਿ ਆਮ ਸਰਦੀ ਦੇ ਰੋਗਾਂ ਵਾਂਗ ਹੀ ਹੁੰਦੇ ਹਨ। ਸਾਧਾਰਣ ਖੰਘ ਦੇ ਨਾਲ ਬੁਖਾਰ ਰਹਿਣ ਲੱਗਦਾ ਹੈ। ਫਿਰ ਬੁਖਾਰ ਤੇਜ਼ ਹੋਣ ਲੱਗਦਾ ਹੈ ਤੇ ਦਵਾਈ ਲੈਣ ਦੇ ਨਾਲ ਉਤਰਨਾ ਹੱਟ ਜਾਂਦਾ ਹੈ, ਸਾਹ ਰੁਕਣ ਦੀ ਮਰੀਜ਼ ਸ਼ਿਕਾਇਤ ਕਰਦਾ ਹੈ।, ਖੰਘ ਵਿਗੜਨ ਲਗਦੀ ਹੈ। ਫੇਫੜਿਆਂ ‘ਚ ਬਲਗਮ ਭਰਨ ਲਗਦੀ ਹੈ। ਜਿਸ ਨਾਲ ਫੇਫੜਿਆਂ ‘ਚ ਜ਼ਖਮ ਬਣ ਜਾਂਦੇ ਤੇ ਫੇਫੜੇ ਜਾਮ ਹੋਣ ਲਗਦੇ ਹਨ।

ਕੁੱਝ ਬੇਹੋਸ਼ ਹੋਣ ਲਗਦੇ ਨੇ ਤੇ ਕੁੱਝ ਨੂੰ ਬਲਗਮ ਨਾਲ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਹੌਲੀ-ਹੌਲੀ ਮਰੀਜ਼ ਦੀ ਮੌਤ ਦਾ ਮੁੱਖ ਕਾਰਨ ਬਣਦੇ ਹਨ। ਇਸ ਵਾਇਰਸ ਦੇ ਸਰੀਰ ‘ਚ ਜਾਣ ਦੇ 2 ਤੋਂ 14 ਦਿਨ ਦੇ ਅੰਦਰ ਹੀ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ। ਜਿਸ ਨਾਲ ਮਰੀਜ਼ ਦੀ ਇਨਫੈਕਸ਼ਨ ਵਿਗੜ ਜਾਂਦੀ ਹੈ। ਪ੍ਰੰਤੂ ਕਈ ਮਰੀਜ਼ਾਂ ਦੇ ਇਨਫੈਕਟਿਡ ਹੋਣ ਦੇ ਲੱਛਣ ਵੀ ਨਹੀਂ ਦਿਖਾਈ ਦਿੰਦੇ।

SARS-CoV ਕੋਰੋਨਾਵਾਇਰਸ ਦਾ ਇੱਕ ਅਜਿਹਾ ਖਤਰਨਾਕ ਵਿਸ਼ਾਣੂੰ ਹੈ ਜੋ ਸਿੱਧਾ ਨੱਕ, ਕੰਨ, ਗਲੇ ਦੇ ਇਲਾਵਾ ਫੇਫੜਿਆਂ ਤੇ ਅੰਤੜੀਆਂ ‘ਤੇ ਵੀ ਹਮਲਾ ਕਰਦਾ ਹੈ। ਇਸ ਦੀ ਸ਼ੁਰੂਆਤ ‘ਚ ਸੁੱਕੀ ਖੰਘ, ਦਸਤ,ਸਰਦੀ, ਸਾਹ ਰੁਕਣਾ, ਸਰੀਰਕ ਦਰਦਾਂ ਆਦਿ ਦੇ ਲੱਛਣ ਦਿਖਾਈ ਦਿੰਦੇ ਹਨ ‘ਅਤੇ ਇਸਦੀ ਆਖਰੀ ਸਟੇਜ ਵਿੱਚ ਲਿਵਰ ਫੇਲ, ਫੇਫੜੇ ਫੇਲ ਤੇ ਗੁਰਦੇ ਫੇਲ ਹੋਣ ਦੀ ਖਤਰਨਾਕ ਸਥਿਤੀ ਬਣ ਜਾਂਦੀ ਹੈ।

2002 ‘ਚ ਇਸ ਵਾਇਰਸ ਨੇ 37 ਮੁਲਕਾਂ ਦੇ 8000 ਤੋਂ ਵੱਧ ਲੋਕਾਂ ਨੂੰ ਇਨਫੈਕਟਿਡ ਕੀਤਾ ਸੀ ਤੇ 750 ਦੀ ਜਾਨ ਲੈ ਲਈ ਸੀ।  MARS ਰੋਗ ਵੀ ਕੋਰੋਨਾਵਾਇਰਸ ਦੇ MARS- CoV ਵਿਸ਼ਾਣੂੰ ਦੁਆਰਾ 2012 ‘ਚ ਬਣਾਇਆ ਗਿਆ ਸੀ। ਜੋ ਕਿ ਸਾਊਦੀ ਅਰਬ ਤੋਂ ਸ਼ੁਰੂ ਹੋ ਕੇ ਹੋਰਨਾਂ ਮੁਲਕਾਂ ‘ਚ ਵੀ ਫੈਲ ਗਿਆ ਸੀ, ਤੇ ਇਸ ਦੇ ਲੱਛਣ ਵੀ ਖੰਘ, ਬੁਖਾਰ, ਸਾਹ ਰੁਕਣਾ ਸਾਬਿਤ ਹੋਏ। ਇਸ ਨੇ ਵੱਖ-ਵੱਖ ਦੇਸ਼ਾਂ ਦੇ 2500 ਤੋਂ ਵੱਧ ਲੋਕਾਂ ਨੂੰ ਆਪਣੇ ਲਪੇਟੇ ‘ਚ ਲਿਆ ਸੀ ਤੇ 691 ਲੋਕਾਂ ਦੀ ਮੌਤ ਹੋਈ।

ਵੈਸੇ ਤਾਂ ਵੱਖ-ਵੱਖ ਤਰ੍ਹਾਂ ਦੇ ਕੋਰੋਨਾ ਵਾਇਰਸ ਬਿੱਲੀਆਂ, ਨਿਉਲਿਆਂ, ਚਮਗਿੱਦੜਾਂ, ਸੱਪਾਂ, ਊਠਾਂ, ਚੂਹਿਆਂ, ਚਾਮਚੜਿੱਕਾਂ, ਬਾਂਦਰਾਂ,ਗਿੱਦੜਾਂ, ਚਕੂੰਦਰਾਂ ਆਦਿ ਜੀਵਾਂ ਨੂੰ ਰੋਗੀ ਕਰਦੇ ਹਨ। ਜੀਵ ਜੰਤੂਆਂ ਨੂੰ ਵੀ ਇਹ ਇੱਕ ਦੂਜੇ ਤੋਂ ਬਹੁਤ ਘੱਟ ਰੋਗੀ ਕਰਦੇ ਹਨ। ਲੇਕਿਨ ਜਦੋਂ ਇਹ ਜੀਵਾਂ ਵਿੱਚ ਵੀ ਫੈਲਦਾ ਹੈ ਤਾਂ ਉਹ ਵੀ ਵੱਡੀ ਪੱਧਰ ਤੇ ਮਰਨ ਲੱਗਦੇ ਹਨ।

ਪਰ ਕੋਰੋਨਾਵਾਇਰਸ ਬਾਰੇ ਅਜੇ ਇਹ ਪੂਰਾ ਪਤਾ ਨਹੀਂ ਲੱਗ ਪਾਇਆ ਕਿ ਇਹ ਮਰੀਜ਼ ਕੋਲ ਸਿਰਫ ਖੜ੍ਹਨ, ਬੈਠਣ ਜਾਂ ਖਾਣ-ਪਾਣ ਤੇ ਰਹਿਣ ਨਾਲ ਫੈਲਦਾ ਹੈ ਜਾਂ ਨਹੀਂ।

ਜਿਸ ਕਾਰਨ ਇਸ ਇਨਫੈਕਸ਼ਨ ਦਾ ਕੋਈ ਵਿਸ਼ੇਸ਼ ਐਂਟੀਵਾਇਰਲ ਟਰੀਟਮੈਂਟ ਵੀ ਅਜੇ ਤੱਕ ਨਹੀਂ ਬਣਿਆ ਅਤੇ ਇਸਤੋਂ ਬਚਣ ਲਈ ਕੋਈ ਵੈਕਸੀਨ ਵੀ ਨਹੀਂ ਬਣੀ ਹੈ।
COVID-19 ਪੌਜ਼ੀਟਿਵ ਮਰੀਜ਼ ਦਾ ਪਤਾ ਲੱਗਣ ਤੇ ਉਸ ਨੂੰ ਹਸਪਤਾਲ ‘ਚ ਦਾਖਲ ਰੱਖ ਕੇ ਸਿਰਫ ਸੱਪੋਰਟਿਵ ਕੇਅਰ ਦਿੱਤੀ ਜਾ ਸਕਦੀ ਹੈ ਤਾਂ ਕਿ ਉਸਦੇ ਔਰਗਨ ਕੰਮ ਕਰਦੇ ਰਹਿਣ, ਕਿਉਂਕਿ ਇਸ ਇਨਫੈਕਸ਼ਨ ਕਾਰਨ ਫੇਫੜੇ, ਜਿਗਰ, ਦਿਲ ‘ਤੇ ਗੁਰਦੇ ਜਲਦੀ ਖਰਾਬ ਹੁੰਦੇ ਨੇ ਜੋ ਕਿ ਮਰੀਜ਼ ਦੀ ਮੌਤ ਦਾ ਕਾਰਨ ਬਣਦੇ ਹਨ।