ਚੰਡੀਗੜ੍ਹ ( ਹਿਨਾ ) ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕੋਰੋਨਾਵਾਇਰਸ ਦੇ ਫੈਲਣ ਤੋ ਬਚਾਅ ਲਈ ਕੈਨੇਡੀਅਨ ਤੇ ਗੈਰ-ਕੈਨੇਡੀਅਨਾਂ ਲੋਕਾਂ ਨੂੰ ਦਿੱਤਾ ਸੁਨੇਹਾ: 

 1. ਅਮਰੀਕਨ ਗਰੀਨ ਕਾਰਡ ਹੋਲਡਰ ਨਾਗਰਿਕਾਂ ਨੂੰ ਛੱਡ ਕੇ ਕੈਨੇਡਾ ‘ਚ ਸਾਰੇ ਬਾਹਰਲਿਆਂ ਵਿਦੇਸ਼ੀ ਨਾਗਰਿਕਾਂ ਦੀ ਹਵਾਈ ਯਾਤਰਾ, ਸਮੁੰਦਰੀ ਜਹਾਜ਼ ਅਤ ਸਰਹਦਾ ਦੇ ਜ਼ਰੀਏ ਜ਼ਮੀਨੀ ਯਾਤਰਾ ਦਾਖਲਾ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।
 1. ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਪੀ. ਆਰ. ਨੂੰ ਕੋਈ ਰੋਕ ਨਹੀਂ। ਜਲਦੀ ਵਾਪਸ ਮੁੜਨ ਦੀ ਬੇਨਤੀ।
 1. ਕੈਨੇਡਾ ਤੋਂ ਬਾਹਰ ਆਪਣੇ ਮੁਲਕ ਘੁੰਮਣ ਗਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਲੋਕ ਹਾਲਾਤ ਸੁਧਰਨ ਤੱਕ ਕੈਨੇਡਾ ਨਹੀਂ ਆ ਸਕਣਗੇ।
 1. ਲੋਕਾਂ ਦੀਆਂ ਸਹੂਲਤਾਂ ਲਈ ਕੈਨੇਡਾ ਸਰਕਾਰ ਨੇ 10 ਬਿਲੀਅਨ ਡਾਲਰ ਦੀ ਮਦਦ ਐਲਾਨੀ।
 1. ਲੋਕਾ ਦਾ ਬਾਹਰ ਜਾਏ ਬਿਨਾ ਸਰਦਾ ਤਾਂ ਘਰ ਹੀ ਰਹੋ।
 1. ਕਰੋਨਾ ਵਾਇਰਸ ਦੇ ਲੱਛਣਾਂ ਵਾਲਿਆਂ ਨੂੰ ਜਹਾਜ਼ ‘ਚ ਚੜ੍ਹਨ ਨਹੀਂ ਦਿੱਤਾ ਜਾਵੇਗਾ।

ਬੀਸੀ ਸਰਕਾਰ ਨੇ ਅੱਜ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਤੋਂ ਲੋਕਾ ਦੀ ਭਲਾਈ ਲਈ ਇਹ ਐਲਾਨ ਕੀਤੇ:

 1. 3 ਹੋਰ ਬਜ਼ੁਰਗਾਂ ਦੀ ਲਿਨ ਵੈਲੀ ਕੇਅਰ ਸੈਂਟਰ, ਨੌਰਥ ਵੈਨਕੂਵਰ ‘ਚ ਮੌਤ ਹੋਣ ਕਾਰਨ ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। 30 ਨਵੇਂ ਕੇਸ ਲੱਭੇ ਤੇ 5 ਪੁਰਾਣੇ ਸਹੀ ਹੋ ਗਏ ਹਨ। ਸੂਬੇ ‘ਚ ਕੁੱਲ 103 ਮਰੀਜ਼ ਹਨ।
 1. ਸਿਹਤ ਮੰਤਰੀ ਏਡਰੀਅਨ ਡਿਕਸ ਮੁਤਾਬਕ ਹਸਪਤਾਲਾਂ ‘ਚ ਸਰਜਰੀਆਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਦੇ ਕੀਤੇ ਬਿਨਾ ਹਾਲੇ ਸਰਦਾ।
 1. ਸੂਬੇ ‘ਚ 50 ਤੋਂ ਉੱਪਰ ਦਾ ਇਕੱਠ ਨਾ ਹੋ ਸਕੇ, ਤੇ ਗੁਰਦੁਆਰੇ, ਵਿਆਹ, ਭੋਗ, ਸਸਕਾਰ, ਬਰਥਡੇ ਤੇ ਰਿਸੈਪਸ਼ਨ ਪਾਰਟੀਆਂ ਵਾਲੇ ਨੂੰ ਕਰਨ ‘ਤੇ ਪਾਬੰਦੀ।
 1. ਸਕੂਲ ਹਾਲੇ ਬੰਦ ਕਰ ਦਿੱਤਾ, ਤੇ ਅਗਾਂਹ ਹੋਰ ਬੰਦ ਕਰਨ ਬਾਰੇ ਵਿਚਾਰ ਕੀਤੇ ਜਾ ਰਹੇ ਹਨ।
 1. ਦਵਾਈ ਦੁਬਾਰਾ ਲੈਣ ਲਈ ਡਾਕਟਰ ਕੋਲ ਨਾ ਜਾਓ, ਫਾਰਮੇਸੀ ਵਾਲੇ ਰੀਫਿਲ ਦੇ ਦੇਣਗੇ।