‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵੱਲੋਂ ਸਾਉਣੀ ਦੌਰਾਨ ਝੋਨੇ ਤੇ ਮੱਕੀ ਲਈ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਤਜਵੀਜ਼ ਦਿੱਤੀ ਹੈ। ਅਤੇ ਇਸ ਮੰਤਵ ਲਈ ਹੇਠ ਲਿਖੀਆਂ ਮਸ਼ੀਨਾਂ ਤੇ ਸਬਸਿ਼ਡੀ ਦੇਣ ਲਈ ਅਰਜ਼ੀ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:-
1 ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਬਗੈਰ ਅਟੈਚਮੈਂਟ ਤੋਂ
2 ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਵਾਕ ਬਿਹਾਈਂਡ/ਪਹੀਏ ਵਾਲੀਆਂ 4,6 ਅਤੇ 8 ਸਿਆੜਾਂ ਵਾਲੀਆਂ।
3 ਝੋਨੇ ਦੀ ਮਸ਼ੀਨੀ ਲੁਆਈ ਲਈ ਪਨੀਰੀ ਬੀਜਣ ਵਾਲੇ ਉਪਕਰਨ।
4 ਮੱਕੀ ਦੇ ਦਾਣਿਆਂ ਨੂੰ ਸੁਕਾਉਣ ਲਈ ਮਸ਼ੀਨਾਂ ( ਪੋਰਟੇਬਲ )।
5 ਮੱਕੀ ਥਰੈਸ਼ਰ/ਸ਼ੈਲਰ/ਫੋਰੇਜ਼ ਹਾਰਵੈਸਟਰ/ਮਲਟੀ ਕਰਾਪ ਥਰੈਸ਼ਰ ਆਦਿ।
ਜਦਕਿ ਸਮੈਸ ਸਕੀਮ 2020-21 ਅਧੀ ਇਨ੍ਹਾਂ ਮਸ਼ੀਨਾਂ ਬਾਬਤ ਸਬਸਿਡੀ ਦੇਣ ਲਈ ਹੇਠਾਂ ਅਨੁਸਾਰ ਸ਼ਰਤਾਂ ਤੈਅ ਕੀਤੀਆਂ ਜਾਂਦੀਆਂ ਹਨ:-
1 ਜਿਸ ਫਰਮ ਤੋਂ ਮਸ਼ੀਨਾਂ ਦੀ ਖ਼ਰੀਦ ਕਰਨੀ ਹੈ, ਉਨ੍ਹਾਂ ਦੀਆਂ ਮਸ਼ੀਨਾਂ ਭਾਰਤ ਸਰਕਾਰ ਦੇ ਕਿਸੇ ਟੈਸਟਿੰਗ ਸੈਂਟਰ ਤੋਂ ਸੈਂਟਰ ਹੋਈਆਂ ਹੋਣ।
2 ਜਿਸ ਫਰਮ ਪਾਸੋਂ ਮਸ਼ੀਨ ਬੁੱਕ ਕਰਵਾਈ ਜਾਵੇ ਉਹ ਫਰਮ ਹੀ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਕਿਸਾਨ ਦਾ ਨਾਂ ਰਜਿਸਟਰ ਕਰਨਗੇ ਅਤੇ ਸੂਚਨਾਂ ਨੇੜੇ ਦੇ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਦੇਣਗੇ।
3 ਕਿਸਾਨ ਸਿੱਧੇ ਵੀ ਆਪਣੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਫੀਲਡ ਵਿੱਚ ਕੰਮ ਕਰਦੇ ਅਧਿਕਾਰੀਆਂ ਨੂੰ ਸਾਦੇ ਕਾਗਜ ਤੇ ਸਿੱਧੀਆਂ, ਈ-ਮੇਲ ਜਾਂ ਮੋਬਾਇਨ ਤੇ ਵਟਸਐਪ ਜਰੀਏ ਦੇ ਸਕਦੇ ਹਨ।
4 ਕਿਸਾਨ ਬੀਬੀਆਂ/ਛੋਟੇ ਕਿਸਾਨ/ਦਰਮਿਆਨੇ ਕਿਸਾਨਾਂ ਲਈ 50% ਸਬਸਿਡੀ ਦਰ ਲਾਗੂ ਹੋਵੇਗੀ ਅਤੇ ਦੂਜੇ ਕਿਸਾਨਾਂ ਲਈ 40% ਸਬਸਿਡੀ ਦਰ ਲਾਗੂ ਹੋਵੇਗੀ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:-
98768-00780, 81462-00339, 98141-12706, 98761-312011, 98140-66839,
Email-id :- jdaengg.pb@gmail.com