‘ਦ ਖ਼ਾਲਸ ਬਿਊਰੋ:- ਪਾਵਰਕੌਮ ਵੱਲੋਂ ਹੁਣ ਖਪਤਕਾਰਾਂ ਲਈ ਬਿਜਲੀ ਸਮੱਸਿਆ ਸੰਬੰਧੀ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਹੁਣ ਖਪਤਕਾਰ ਪਾਵਰਕੌਮ ਵੱਲੋਂ ਜਾਰੀ ਕੀਤੇ ਗਏ ਟੋਲ ਫ਼ਰੀ ਨੰਬਰ 1800-180-1512 ‘ਤੇ ਮਿਸਡ ਕਾਲ ਦੇ ਕੇ ਬਿਜਲੀ ਸੰਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਗਰਮੀ ਅਤੇ ਝੋਨੇ ਦੇ ਸੀਜਨ ਵਿੱਚ ਬਿਜਲੀ ਦੀ ਖਪਤ ਜਿਆਦਾ ਹੋਣ ਕਾਰਨ ਕਈ ਵਾਰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਜੇ ਖਪਤਕਾਰ ਦਾ ਮੋਬਾਈਲ ਨੰਬਰ ਪੀਐੱਸਪੀਸੀਐੱਲ ਕੋਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਾਉਣ ਲਈ ਲਿੰਕ ਭੇਜਿਆ ਜਾਵੇਗਾ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਕਰ ਲਈ ਗਈ ਤਾਂ ਖਪਤਕਾਰ ਆਪਣੇ ਆਪ ਪੀਐੱਸਪੀਸੀਐੱਲ 1912 ਗਾਹਕ ਰਿਲੇਸ਼ਨ ਮੈਨੇਜਮੈਂਟ ਸਿਸਟਮ ਨਾਲ ਰਜਿਸਟਰ ਹੋ ਜਾਏਗਾ।  ਪਾਵਰਕੌਮ ਵੱਲੋਂ ਇਸ ਤੋਂ ਪਹਿਲਾਂ 1912 ਟੌਲ ਫਰੀ ਨੰਬਰ ’ਤੇ ਵੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਸੀ, ਜਿਸ ਤਹਿਤ 60 ਸੀਟਰ ਬਿਜਲੀ ਕਾਲ ਸੈਂਟਰ ਲੁਧਿਆਣਾ ਵਿੱਚ ਅਤੇ ਮੁਹਾਲੀ ਵਿੱਚ 30 ਸੀਟਰ ਕਾਲ ਸੈਂਟਰ 24 ਘੰਟੇ ਸਰਗਰਮ ਹਨ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਪੰਜਾਬ ਵਿਚ 104 ਨੰਬਰ ਨੋਡਲ ਸ਼ਿਕਾਇਤ ਕੇਂਦਰ, 5  ਜ਼ੋਨਲ ਕੰਟਰੋਲ ਰੂਮਜ਼ ਸਮੇਤ ਮੁੱਖ ਦਫਤਰ ਵਿਚ ਕੰਟਰੋਲ ਰੂਮ ਸਥਾਪਤ ਹੈ। ਸ਼ਿਕਾਇਤਾਂ ਦਰਜ ਕਰਨ ਲਈ ਐਂਡਰਾਇਡ ਅਤੇ ਆਈਓਐੱਸ ਐਪਲੀਕੇਸ਼ਨਾਂ ਵੀ ਉਪਲਬਧ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਜ਼ ’ਤੇ ਵੀ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਹੈ, ਤਾਂ ਕਿ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਸਪਲਾਈ ਪੱਖੋਂ ਕੋਈ ਦਿੱਕਤ ਨਾ ਆਵੇ।

ਜਿਕਰਯੋਗ ਹੈ ਕਿ ਪਾਵਰਕੌਮ ਕਰੀਬ 95 ਲੱਖ ਖ਼ਪਤਕਾਰਾਂ ਨੂੰ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਗਰਮੀ ਤੇ ਝੋਨੇ ਦੇ ਸੀਜਨ ਵਿੱਚ ਬਿਜਲੀ ਦੀ ਸਪਲਾਈ ਵਿੱਚ ਕਾਫੀ ਦਿੱਕਦ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਵਰਕੌਮ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਟੋਲ ਫ਼ਰੀ ਨੰਬਰ ਜਾਰੀ ਕੀਤਾ ਹੈ, ਜਿਸ ‘ਤੇ ਮਿਸਡ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।

Leave a Reply

Your email address will not be published. Required fields are marked *