‘ਦ ਖ਼ਾਲਸ ਬਿਊਰੋ :- ਜਲੰਧਰ ‘ਚ ਕਮਿਸ਼ਨਰੇਟ ਪੁਲੀਸ ਨੇ ਨਕੋਦਰ ਦੇ ਇਸ ਸਿਰਫਿਰੇ ਡ੍ਰਾਈਵਰ ਮੁੰਡੇ ਨੂੰ ਡਿਊਟੀ ਦੇ ਰਹੇ ਏਐਸਆਈ ਤੇ ਗੱਡੀ ਚੜਾਉਣ ਕਾਰਨ ਗ੍ਰਿਫ਼ਤਾਰ ਕੀਤਾ ਹੈ, ਕਾਰ ਦੇ ਮਾਲ ਅਤੇ ਮੁਲਜ਼ਮ ਦੇ ਪਿਉ ਪਰਮਿੰਦਰ ਕੁਮਾਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਅਨਮੋਲ ਮਹਿਮੀ ਨਾਂ ਦੇ 20 ਸਾਲਾ ਨੌਜਵਾਨ ਨੂੰ ਜਲੰਧਰ ਦੇ ਮਿਲਕ ਬਾਰ ਚੌਂਕ ਨੇੜੇ ਪੁਲੀਸ ਨੇ ਪੁੱਛਗਿੱਛ ਲਈ ਜਦੋਂ ਰੋਕਿਆ, ਤਾਂ ਮੁਲਜ਼ਮ ਨੇ ਕਾਰ ਭਜਾ ਲਈ, ਅਤੇ ਨਾਕਾ ਤੋੜ ਦਿੱਤਾ, ਤੇਜ਼ ਕਾਰ ਡਿਊਟੀ ‘ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਮੁਲਖ ਰਾਜ ਉੱਤੇ ਚੜ੍ਹ ਗਈ ਸੀ, ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਏਐਸਆਈ ਨੇ ਕਾਰ ਦੇ ਬੋਨਟ ‘ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਫਿਰ ਵੀ ਮੁਲਜ਼ਮ ਉਸ ਨੂੰ ਸੜਕ ‘ਤੇ ਘੜੀਸਦਾ ਅੱਗੇ ਵਧਦਾ ਗਿਆ, ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲੀਸ ਅਤੇ ਆਮ ਲੋਕਾਂ ਨੇ ਪਿੱਛਾ ਕਰਕੇ ਇਸਨੂੰ ਕਾਬੂ ਕਰ ਲਿਆ, 20 ਸਾਲਾ ਮੁਲਜ਼ਮ ਅਨਮੋਲ ਕਾਲਜ ਵਿਦਿਆਰਥੀ ਹੈ ਤੇ ਬਿਜਲੀ ਦੇ ਸਾਮਾਨ ਵਾਲੀ ਦੁਕਾਨ ਦਾ ਮਾਲਕ ਦਾ ਪੁੱਤਰ ਹੈ, ਪੁਲਿਸ ਨੇ ਅਰਟੀਗਾ ਕਾਰ ਵੀ ਜ਼ਬਤ ਕਰ ਲਈ ਹੈ, ਮੁਲਜ਼ਮ ਡ੍ਰਾਈਵਰ ਅਨਮੋਲ ਮਹਿਮੀ ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ ਨੂੰ ਕਾਰ ਦਾ ਮਾਲਕ ਹੋਣ ਕਾਰਨ ਖਿਲਾਫ਼ ਥਾਣਾ ਡਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕੀਤਾ ਗਿਆ ਹੈ, ਸੋਸ਼ਲ ਮੀਡੀਆ ਤੇ ਇਸ ਘਟਨਾ ਨੂੰ ਪਟਿਆਲਾ ਵਾਲੀ ਪੁਲਿਸ ਤੇ ਨਿਹੰਗ ਸਿੰਘਾਂ ਵਾਲੀ ਘਟਨਾ ਨਾਲ ਜੋੜ ਕੇ ਦੇਖਦਿਆਂ ਪੁਲਿਸ ਨੂੰ ਮੁਲਜ਼ਮ ਖ਼ਿਲਾਫ਼ ਉਸੇ ਤਰਾਂ ਦਾ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ ਹੈ, ਇਨਾਂ ਲੋਕਾਂ ਨੂੰ ਰੰਜ ਹੈ ਕਿ ਪੁਲਿਸ ਸਿੱਖ ਮੁਲਜ਼ਮਾਂ ਨਾਲ ਇਨਸਾਫ ਦੇਣ ਦੇ ਮਸਲੇ ਵਿੱਚ ਵਤੀਰਾ ਕਰਦੀ ਹੈ।

 

Leave a Reply

Your email address will not be published. Required fields are marked *