Punjab

‘ਚੰਨੀ ਦੀ ਪ੍ਰਧਾਨ ਮੰਤਰੀ ਖਿਲਾਫ ਵੱਡੀ ਸ਼ਰਾਰਤ’! ‘ਚੋਣ ਲੜਨ ਲਾਇਨ ਨਹੀਂ’!

ਬਿਉਰੋ ਰਿਪੋਰਟ : ਜਲੰਧਰ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਡੱਟੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ 2 ਵੱਡੇ ਬਿਆਨ ਸਾਹਮਣੇ ਆਏ ਹਨ । ਜਿੰਨਾਂ ਵਿੱਚ ਇੱਕ ਗੰਭੀਰ ਇਲਜ਼ਾਮ ਹੈ । ਬੀਜੇਪੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਤਿੰਨ ਵਾਰ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕਿਹਾ ਜਦੋਂ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਆਏ ਸਨ ਤਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਤੋਂ 20 ਬੰਦੇ ਭੇਜ ਕੇ ਪ੍ਰਧਾਨ ਮੰਤਰੀ ਦਾ ਰਸਤਾ ਰੁਕਵਾ ਕੇ ਵੱਡੀ ਸ਼ਰਾਰਤ ਕੀਤੀ ਸੀ । ਪ੍ਰਧਾਨ ਮੰਤਰੀ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਸੜਕੀ ਮਾਰਗ ਦੇ ਰਾਹੀ ਬੀਜੇਪੀ ਦੀ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ । ਬਿੱਟੂ ਨੇ ਕਿਹਾ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਵੱਡਾ ਐਲਾਨ ਕਰਨ ਦੇ ਲਈ ਆਏ ਸਨ । ਪਰ ਵੋਟ ਬੈਂਕ ਦੀ ਸਿਆਸਤ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ।

‘ਚੰਨੀ ਕਿਸੇ ਸੀਟ ਤੇ ਲਾਇਕ ਨਹੀਂ’

ਜਲੰਧਰ ਲੋਕਸਭਾ ਸੀਟ ਤੋਂ ਚੋਣ ਲੜਨ ਨੂੰ ਲੈਕੇ ਸਾਬਾਕ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਸੰਤੋਖ ਚੌਧਰੀ ਦਾ ਪਰਿਵਾਰ ਆਹਮੋ-ਸਾਹਮਣੇ ਖੜਾ ਹੋ ਗਿਆ ਹੈ । ਬੀਤੇ ਦਿਨੀ ਆਪਣੇ ਜਨਮ ਦਿਨ ਤੇ ਚਨਰਜੀਤ ਸਿੰਘ ਨੇ ਇੱਕ ਕੇਕ ਕੱਟਿਆ ਸੀ ਜਿਸ ਵਿੱਚ ਲਿਖਿਆ ਸੀ ਜਲੰਧਰ । ਇਹ ਕੇਕ ਵਿਧਾਇਕ ਕੋਟਲੀ ਵੱਲੋਂ ਲਿਆਇਆ ਗਿਆ ਸੀ,ਇਸ ਦੇ ਜ਼ਰੀਏ ਚੰਨੀ ਨੇ ਜਲੰਧਰ ਲੋਕਸਭਾ ਸੀਟ ਤੋਂ ਚੋਣ ਲੜਨ ਵੱਲ ਇਸ਼ਾਰਾ ਕੀਤੀ ਸੀ ਪਰ ਸੰਤੋਖ ਚੌਧਰੀ ਦੇ ਪੁੱਤਰ ਅਤੇ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਇਸ ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਕਿਹਾ ਚੰਨੀ ਬਾਹਰੀ ਹਨ,ਜਲੰਧਰ ਸੀਟ ਚੌਧਰੀ ਪਰਿਵਾਰ ਦਾ ਗੜ੍ਹ ਹੈ । 95 ਸਾਲ ਤੋਂ ਸਾਡਾ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਹੋਆ ਹੈ । ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਚੰਨੀ ਨੂੰ ਪੰਜਾਬ ਦੇ ਕਿਸੇ ਹਲਕੇ ਤੋਂ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਹੈ ਕਿਉਂਕਿ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ 2 ਹਲਕਿਆਂ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾਈ ਸੀ । 2023 ਵਿੱਚ ਸਤੋਖ ਚੌਧਰੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਜਿਮਨੀ ਚੋਣ ਵਿੱਚ ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿੱਤੀ ਸੀ । ਪਰ ਉਹ ਚੋਣ ਹਾਰ ਗਈ,ਇਸ ਵਾਰ ਵੀ ਚੌਧਰੀ ਪਰਿਵਾਰ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ । ਪਰ ਕਾਂਗਰਸ ਨੂੰ ਭਵਿੱਖ ਦੀ ਸਿਆਸਤ ਨੂੰ ਵੇਖ ਦੇ ਹੋਏ ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਉਣਾ ਚਾਹੁੰਦੀ ਹੈ । ਜੇਕਰ ਅਜਿਹਾ ਹੁੰਦਾ ਹੈ ਤਾਂ ਚੌਧਰੀ ਪਰਿਵਾਰ ਬਗਾਵਤ ਕਰ ਸਕਦਾ ਹੈ ।