‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਪ੍ਰਸ਼ਾਸਨ ਨੇ 3 ਮਈ ਦੀ ਅੱਧੀ ਰਾਤ ਤੋਂ ਕਰਫਿਊ ਹਟਾਉਣ ਦਾ ਫੈਸਲਾ ਲਿਆ ਹੈ ਪਰ 17 ਮਈ ਤੱਕ ਲੌਕਡਾਊਨ ਜਾਰੀ ਰਹੇਗਾ। ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ ਅਤੇ 19 ਲੋਕ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਐਕਟਿਵ ਕੇਸਾਂ ਦੀ ਗਿਣਤੀ 75 ਹੋ ਗਈ ਹੈ।

4 ਮਈ ਤੋਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਖੁੱਲ੍ਹ ਸਕਣਗੀਆਂ ਅਤੇ ਨਿੱਜੀ ਵਾਹਨ ਵੀ ਚਲਾਏ ਜਾ ਸਕਣਗੇ। ਪਰ ਦੁਕਾਨਾਂ ਅਤੇ ਵਾਹਨਾਂ ‘ਤੇ ਈਵਨ-ਔਡ ਸਿਸਟਮ ਲਾਗੂ ਹੋਵੇਗਾ। ਸੋਮਵਾਰ ਨੂੰ ਈਵਨ ਨੰਬਰ ਯਾਨੀ 2, 4, 6, 8, 0 ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਵਾਹਨ ਚੱਲਣਗੇ ਤੇ ਉਸ ਤੋਂ ਬਾਅਦ ਔਡ ਚੱਲਣਗੇ।