International

ਚੋਟੀ ਦੇ 25 ਪ੍ਰਵਾਸੀਆਂ ਵਿੱਚ ਸ਼ਾਮਿਲ ਹੋਈ ਬਰੈਂਪਟਨ ਤੋਂ ਐਮ.ਪੀ. ਸੋਨੀਆ ਸਿੱਧੂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਬਰੈਂਪਟਨ ਸਾਊਥ ਪਾਰਲੀਮਾਨੀ ਹਲਕੇ ਤੋਂ ਚੁਣੀ ਗਈ ਐਮ.ਪੀ. ਸੋਨੀਆ ਸਿੱਧੂ ਨੂੰ ਕੈਨੇਡਾ ਦੇ ਚੋਟੀ ਦੇ 25 ਪ੍ਰਵਾਸੀਆਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੋਨੀਆ ਸਿੱਧੂ 2015 ਤੋਂ ਹਾਊਸ ਆਫ਼ ਕਾਮਨਜ਼ ਵਿਚ ਬਰੈਂਪਟਨ ਸਾਊਥ ਦੀ ਨੁਮਾਇੰਦਗੀ ਕਰ ਰਹੇ ਹਨ ਜਿਨ੍ਹਾਂ ਨੂੰ ਕੈਨੇਡੀਅਨ ਇੰਮੀਗ੍ਰੈਂਟ ਐਵਾਰਡ ਨਾਲ ਨਿਵਾਜਿਆ ਗਿਆ। ਐਵਾਰਡ ਹਾਸਲ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਭਾਰਤ ਤੋਂ ਇਕ ਕੁੜੀ ਸੁਪਨਿਆਂ ਦੀ ਪੰਡ ਲੈ ਕੇ ਅਜਿਹੇ ਮੁਲਕ ਵਿਚ ਆਈ ਜਿਥੇ ਹਰ ਸ਼ਖਸ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ।

ਇਸ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੱਥੋਂ ਆਇਆ ਹੈ। ਸੋਨੀਆ ਸਿੱਧੂ 1992 ਵਿਚ ਆਪਣੇ ਪਤੀ ਨਾਲ ਪੰਜਾਬ ਤੋਂ ਵਿੰਨੀਪੈਗ ਪੁੱਜੇ। ਮਾਈਨਸ 30 ਡਿਗਰੀ ਤਾਪਮਾਨ ਵਿਚ ਸਭ ਤੋਂ ਵੱਡੀ ਚੁਣੌਤੀ ਆਪਣੀਆਂ ਜੌੜੀਆਂ ਧੀਆਂ ਨੂੰ ਪਾਲਣ ਦੀ ਸੀ ਕਿਉਂਕਿ ਪਰਵਾਰ ਦਾ ਕੋਈ ਨਜ਼ਦੀਕੀ ਮੈਂਬਰ ਉਨ੍ਹਾਂ ਕੋਲ ਮੌਜੂਦ ਨਹੀਂ ਸੀ।

ਸੋਨੀਆ ਸਿੱਧੂ ਨੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਹੈਲਕ ਕੇਅਰ ਸੈਕਟਰ ਵਿਚ ਕੰਮ ਕੀਤਾ ਅਤੇ ਐਮ.ਪੀ. ਚੁਣੇ ਜਾਣ ਤੋਂ ਬਾਅਦ ਵੀ ਇਸ ਪੇਸ਼ੇ ਨਾਲ ਲਗਾਅ ਬਣਿਆ ਰਿਹਾ।