‘ਦ ਖ਼ਾਲਸ ਬਿਊਰੋ :- ਐਤਵਾਰ 12 ਅਪ੍ਰੈਲ ਨੂੰ ਆਏ 108 ਨਵੇਂ ਮਾਮਲਿਆਂ ਵਿਚੋਂ 98 ਬਾਹਰਲੇ ਦੇਸਾਂ ਦੇ ਸੰਪਰਕ ਵਾਲੇ ਹਨ। ਇਸ ਨਾਲ ਲਾਗ ਵਾਲੇ ਯਾਤਰੀਆਂ ਤੋਂ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।

ਚੀਨੀ ਦੇ ਵੁਹਾਨ ਸ਼ਹਿਰ ਜੋ ਕਿ ਵਾਇਰਸ ਦਾ ਕੇਂਦਰ ਸੀ, ਪਿਛਲੇ 11 ਹਫਤਿਆਂ ਦੇ ਲੌਕ ਡਾਊਨ ਤੋਂ ਮਗਰੋਂ ਖੋਲ੍ਹਿਆ ਗਿਆ ਸੀ। ਚੀਨ ਵਿੱਚ ਐਤਵਾਰ ਨੂੰ ਦੋ ਮੌਤਾਂ ਵੀ ਹੋਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 3,341 ਹੋ ਗਈ।