India International Punjab

ਗੂਗਲ ਦੀ 2 ਟਾਇਰ ਸੁਰੱਖਿਆ ਦੇ ਬਾਵਜੂਦ The Khalas Tv ਦਾ Youtube ਚੈਨਲ ਹੈਕ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅਸੀਂ ਆਪਣੇ ਸਾਰੇ ਦਰਸ਼ਕਾਂ ਤੇ ਪਾਠਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਤੁਹਾਡਾ ਆਪਣਾ The Khalas Tv ਦਾ Youtube Channel ਕੌਮਾਂਤਰੀ ਹੈਕਰਾਂ ਨੇ ਹੈਕ ਕਰ ਲਿਆ ਹੈ। ਅਸੀਂ ਇਸ ਬਾਰੇ ਗੂਗਲ ਟੀਮ ਨਾਲ ਸੰਪਰਕ ਕੀਤਾ ਹੈ ਕਿਉਂਕਿ 2 ਟਾਇਰ ਸੁਰੱਖਿਆ ਲੱਗੀ ਹੋਣ ਦੇ ਬਾਵਜੂਦ ਹੈਕਰਾਂ ਨੇ ਇਸਦੀ ਸੁਰੱਖਿਆ ਨੂੰ ਸੰਨ੍ਹ ਲਾ ਦਿੱਤੀ ਅਤੇ ਚੈਨਲ ਨੂੰ ਆਪਣੇ ਕਬਜੇ ਵਿੱਚ ਕਰ ਲਿਆ ਹੈ।

 

 

 

ਗੂਗਲ ਟੀਮ ਜਾਂਚ ਕਰ ਰਹੀ ਹੈ। ਆਸ ਕਰਦੇ ਹਾਂ ਮਸਲਾ ਜਲਦੀ ਹੱਲ ਹੋ ਜਾਵੇਗਾ। ਤੁਸੀਂ ਲਗਾਤਾਰ ਸਾਡੇ ਫੇਸਬੁੱਕ ਪੇਜ ਨਾਲ ਜੁੜੇ ਰਹੋ। ਤੁਸੀਂ ਜੇਕਰ ਆਪਣੇ ਚੈਨਲ ਨੂੰ ਵਾਪਿਸ ਸੁਰੱਖਿਅਤ ਲਿਆਉਣ ਵਿੱਚ ਸਾਡੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ (Facebook, Twitter, Instagram) ‘ਤੇ #ProtectTheKhalasTv ਲਿਖ ਕੇ ਅਤੇ ਗੂਗਲ ਨੂੰ ਟੈਗ ਕਰਕੇ ਪੋਸਟ ਪਾਓ ਤਾਂ ਕਿ ਗੂਗਲ ਟੀਮ ਜਲਦੀ ਇਸਦਾ ਹੱਲ ਕੱਢੇ।

 

 

ਇਸ ਵਕਤ ਹੈਕਰਾਂ ਨੇ ਚੈਨਲ ਦਾ ਨਾਮ ਬਦਲ ਕੇ LIVE NEWS ਰੱਖ ਦਿੱਤਾ ਹੈ ਅਤੇ ਚੈਨਲ ‘ਤੇ ਇੱਕ ਲਾਈਵ ਈਵੈਂਟ ਦੀ ਅੰਗਰੇਜੀ ਵੀਡੀਓ ਚੱਲ ਰਹੀ ਹੈ। ਵੀਡੀਓ ਦੇ ਉੱਪਰ ਹੈਕਰਾਂ ਨੇ ਆਪਣੀ ਪਛਾਣ ਲਈ ਇੱਕ ਸਕੈਨਿੰਗ ਬਾਰ ਕੋਡ ਦਿੱਤਾ ਹੈ, ਜਿਸਨੂੰ ਸਕੈਨ ਕਰਨ ‘ਤੇ ਪਤਾ ਲੱਗਾ ਹੈ ਕਿ ਚੈਨਲ ਨੂੰ BitCoin ਹੈਕਰਸ ਨੇ ਹੈਕ ਕੀਤਾ ਹੈ। BitCoin ਨੇ ਹੀ ਪਿਛਲੇ ਦਿਨੀਂ ਦੁਨੀਆਂ ਦੀਆਂ ਪ੍ਰਸਿੱਧ ਹਸਤੀਆਂ ਜਿੰਨ੍ਹਾਂ ਵਿੱਚ ਬਰਾਕ ਓਬਾਮਾ, ਬਿਲ ਗੇਟਸ ਅਤੇ ਹੋਰਨਾਂ ਦੇ ਟਵਿਟਰ ਅਕਾਊਂਟ ਹੈਕ ਕੀਤੇ ਸਨ।