India Punjab

ਗੁਰੂ ਦੇ ਬਖਸ਼ੇ ਸਸ਼ਤਰ ਪਾਉਣੇ ਪੈਣਗੇ, ਜੇ ਯੂਪੀ ਵਰਗੀਆਂ ਘਟਨਾਵਾਂ ਤੋਂ ਬਚਣਾ ਹੈ : ਕੁਹਾੜਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਤੇਜ ਸਿੰਘ ਕੁਹਾੜਕਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਯੂਪੀ ਵਿੱਚ ਕੁੱਝ ਲੋਕਾਂ ਵੱਲੋਂ ਸਿੰਘਾਂ ਨੂੰ ਕੇਸਾਂ ਤੋਂ ਫੜ੍ਹ ਕੇ ਕੁੱਟਿਆ ਜਾ ਰਿਹਾ ਹੈ।ਉਥੇ ਪੁਲਿਸ ਵੀ ਮੌਜੂਦ ਹੈ, ਪਰ ਪੁਲਿਸ ਉਨ੍ਹਾਂ ਨੂੰ ਰੋਕ ਨਹੀਂ ਰਹੀ ਹੈ।ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ।


ਉਨ੍ਹਾਂ ਕਿਹਾ ਕਿ 84 ਵਿਚ ਸਿਖਾਂ ਨੂੰ ਇਸੇ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਤੇ ਟਾਇਰ ਪਾ ਕੇ ਸਾੜਿਆ ਗਿਆ। ਜੇਕਰ ਉਸ ਵੇਲੇ ਬਹੁਤੇ ਸਿੰਘਾਂ ਕੋਲ ਸ੍ਰੀ ਸਾਹਿਬ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਹਰੇਕ ਸਿੰਘ ਨੂੰ ਗੁਰੂ ਸਾਹਿਬ ਜੀ ਦੇ ਦੱਸੇ ਸਸ਼ਤਰ ਧਾਰਨ ਕਰਨੇ ਚਾਹੀਦੇ ਹਨ। ਸਵੈਰੱਖਿਆ ਬਹੁਤ ਜਰੂਰੀ ਹੈ। ਗੁਰੂ ਦੇ ਭਾਣੇ ਵਿਚ ਆਉਣਾ ਹੀ ਪੈਣਾ ਹੈ। ਬਾਣੇ ਪਾਉਣੇ ਪੈਣੇ ਹਨ ਤੇ ਬਾਣੀ ਪੜ੍ਹਨੀ ਪੈਣੀ ਹੈ। ਉਨ੍ਹਾਂ ਸ਼ੰਕਾਂ ਜਾਹਿਰ ਕੀਤੀ ਕਿ 6 ਜੂਨ ਦੇ ਲਾਗੇ ਆਉਂਦੇ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤੇ ਇਸ ਪਿੱਛੇ ਵੀ ਜਰੂਰ ਏਜੰਸੀਆਂ ਦਾ ਹੱਥ ਹੈ।