‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਨੇ ਸਿੱਖਸ ਫੌਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਉੱਪਰ ਦੇਸ਼ਧ੍ਰੋਹ, ਗੈਰਕਾਨੂੰਨੀ ਗਤੀਵਿਧੀਆਂ, ਰੈਫਰੈਂਡਮ 2020 ਤਹਿਤ ਨੌਜਾਵਾਨਾਂ ਨੂੰ ਭੜਕਾਉਣ, ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਅਸੰਤੁਸ਼ਟੀ ਜਾਂ ਬਗਾਵਤ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

ਗੁਰਪਤਵੰਤ ਸਿੰਘ ਪੰਨੂੰ ਖਿਲਾਫ਼ ਧਾਰ 124-ਏ (ਭਾਰਤ ਵਿਰੁੱਧ ਜੰਗ ਛੇੜਨਾ), 131 (ਵਿਦਰੋਹ ਨੂੰ ਦੂਰ ਕਰਨ), 153-ਏ (ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ) ਦੀ ਧਾਰਾ 10 (ਏ), 13 (1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੰਨੂੰ ਖਿਲਾਫ਼ ਇਹ ਕਾਰਵਾਈ ਉਹਨਾਂ ਦੁਆਰਾ ਕਥਿਤ ਤੌਰ ‘ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਮੱਦਦ ਲਈ ਚੀਨੀ ਸਰਕਾਰ ਕੋਲ ਪਹੁੰਚ ਕੀਤੀ ਸੀ।

ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖਸ ਫੌਰ ਜਸਟਿਸ ਦਾ ਸਿੱਖ ਫੌਜ ਨੂੰ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ “ਆਪਣੀਆਂ ਕੀਮਤੀ ਜਾਨਾਂ ਨੂੰ ਭਾਰਤ ਲਈ 2 ਰੁਪਏ ਦੀ ਗੋਲੀ ਨਾਲ ਨਾ ਗਵਾਓ। ਭਾਰਤੀ ਫੌਜ ਲਈ ਚੀਨ ਖਿਲਾਫ ਨਾ ਲੜੋ”। ਸਿੱਖਸ ਫੌਰ ਜਸਟਿਸ ਵੱਲੋਂ ਸਿੱਖ ਫੌਜੀਆਂ ਨੂੰ ਖਾਲਿਸਤਾਨ ਰਿਫਰੈਂਡਮ 2020 ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਪੰਨੂੰ ਨੇ ਕਿਹਾ ਕਿ “ਭਾਰਤ ਦੀਆਂ ਬੰਦੂਕਾਂ ਛੱਡੋ ਤੇ ਪੰਥ ਦੀਆਂ ਸ਼ਾਤਮਈ ਕਲਮਾਂ ਫੜੋ। ਉਹਨਾਂ ਕਿਹਾ ਕਿ ਸਿੱਖਸ ਫੌਰ ਜਸਟਿਸ ਤੁਹਾਨੂੰ ਭਾਰਤ ਨਾਲ਼ੋਂ 5000 ਰੁਪਏ ਵੱਧ ਤਨਖ਼ਾਹ ਦੇਵੇਗੀ”।

ਗੁਰਪਤਵੰਤ ਸਿੰਘ ਪੰਨੂੰ ਦੇ ਇਸ ਬਿਆਨ ਦੀ ਭਾਰਤ ਵਿੱਚ ਵਿਰੋਧਤਾ ਕੀਤੀ ਜਾ ਰਹੀ ਹੈ।