‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੌਮੀ ਰਾਈਫਲ ਸ਼ੂਟਰ ਖਿਡਾਰਨ ਕੋਨਿਕਾ ਲਾਇਕ ਨੇ ਕੋਲਕਾਤਾ ‘ਚ ਸੁਸਾਇਡ ਕਰ ਲਿਆ ਹੈ।ਉਹ ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਸੀ।ਕੋਨਿਕਾ ਕੋਲਕਾਤਾ ਦੇ ਉੱਤਰੀ ਪਾਡਾ ਵਿੱਚ ਰਾਸ਼ਟਰੀ ਖਿਡਾਰੀ ਜੈਦੀਪ ਪ੍ਰਮਾਕਰ ਦੇ ਕੈਂਪ ਵਿੱਚ ਪਿਛਲੇ 1 ਸਾਲ ਤੋਂ ਸਿਖਲਾਈ ਲੈ ਰਹੀ ਸੀ। ਬੁੱਧਵਾਰ ਨੂੰ ਕੋਲਕਾਤਾ ਪੁਲਿਸ ਨੇ ਕੋਨਿਕਾ ਦੇ ਪਿਤਾ ਨੂੰ ਫੋਨ ‘ਤੇ ਖੁਦਕੁਸ਼ੀ ਦੀ ਸੂਚਨਾ ਦਿੱਤੀ।
ਕੋਨਿਕਾ, ਅਕਤੂਬਰ 2021 ਵਿੱਚ ਟ੍ਰੇਨਿੰਗ ਲਈ ਗੁਜਰਾਤ ਗਈ ਸੀ, ਇਸ ਤੋਂ ਬਾਅਦ ਉਹ ਉਥੋਂ ਕੋਲਕਾਤਾ ਚਲੀ ਗਈ। ਪੁਲਸ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੌਤ ਦੀ ਖਬਰ ਮਿਲਦੇ ਹੀ ਥਾਣਾ ਧਾਰਸਰ ਦੇ ਅਨੁਗ੍ਰਹਿ ਨਗਰ ‘ਚ ਮਾਹੌਲ ਸੋਗਮਈ ਹੋ ਗਿਆ।ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਧਨਬਾਦ ਦੀ ਰਾਸ਼ਟਰੀ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੂੰ 2.5 ਲੱਖ ਰੁਪਏ ਦੀ ਜਰਮਨ ਰਾਈਫਲ ਭੇਜੀ ਸੀ।
ਕੋਨਿਕਾ ਨੇ ਤਤਕਾਲੀ ਖੇਡ ਮੰਤਰੀ ਨੂੰ ਰਾਈਫਲ ਖਰੀਦਣ ਲਈ ਸਥਾਨਕ ਸੰਸਦ ਮੈਂਬਰ ਨੂੰ ਮਿਲਣ ਦੀ ਬੇਨਤੀ ਕੀਤੀ ਸੀ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਟੀਵੀ ‘ਤੇ ਸੋਨੂੰ ਸੂਦ ਵੱਲੋਂ ਲੋਕਾਂ ਨੂੰ ਕੀਤੀ ਜਾ ਰਹੀ ਲਗਾਤਾਰ ਮਦਦ ਨੂੰ ਦੇਖਦਿਆਂ ਉਨ੍ਹਾਂ ਨੇ ਟਵੀਟ ਕਰਕੇ ਮਦਦ ਮੰਗੀ। ਕੋਨਿਕਾ ਰਾਜ ਪੱਧਰ ‘ਤੇ ਦਰਜਨ ਤੋਂ ਵੱਧ ਮੈਡਲ ਜਿੱਤ ਚੁੱਕੀ ਹੈ। 2017 ਵਿੱਚ ਨੈਸ਼ਨਲ ਟੂਰਨਾਮੈਂਟ ਵਿੱਚ ਕੋਨਿਕਾ ਨੇ ਝਾਰਖੰਡ ਵੱਲੋਂ ਸਭ ਤੋਂ ਵੱਧ ਅੰਕ ਹਾਸਲ ਕੀਤੇ।