ਚੰਡੀਗੜ੍ਹ(ਅਤਰ ਸਿੰਘ) ਕੋਰੋਨਾਵਾਇਰਸ ਦੀ ਫੈਲ ਰਹੀ ਭਿਆਨਕ ਬਿਮਾਰੀ ਦੇ ਚੱਲਦਿਆਂ ਦੁਨੀਆ ਭਰ ਚ ਸਥਿਤ ਕਈ ਗੁਰੂਦੁਆਰਿਆ ਦੀਆਂ ਪ੍ਰਬੰਧਕ ਕਮੇਟੀਆਂ ਪ੍ਰਹੇਜ ਵਜੋਂ ਕਈ ਨਿਯਮ ਅਪਣਾ ਰਹੀਆਂ ਹਨ। ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਫੈਸਲਾ ਲੈਦਿਆ, ਵਿਦੇਸ਼ੀ ਲੋਕਾਂ ਤੇ 15 ਦਿਨਾਂ ਲਈ ਗੁਰੂ ਘਰਾਂ ਚ ਆਉਣ ਤੇ ਪਾਬੰਦੀ ਲਗਾ ਦਿੱਤੀ ਹੈ।  

ਸਿਰਸਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ, ਦੁਨੀਆਂ ਭਰ ਚ ਫੈਲਿਆ ਇਹ ਵਾਇਰਸ ਵਿਦੇਸ਼ਾਂ ਵਿਚੋਂ ਪੈਦਾ ਹੋ ਰਿਹਾ ਹੈ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ, ਇਹ ਬਿਮਾਰੀ ਗੁਰੂ ਘਰਾਂ ਤੱਕ ਪਹੁੰਚੇ। ਉਨ੍ਹਾਂ ਇਹ ਵੀ ਕਿਹਾ ਕਿ, ਗੁਰੂਦੁਆਰਾ ਸਾਹਿਬ ਆਉਣ ਤੇ ਕਿਸੇ ਨੂੰ ਵੀ ਸਿਰ ਤੇ ਬੰਨਣ ਲਈ ਕੋਈ ਪਟਕਾ ਨਹੀਂ ਦਿੱਤਾ ਜਾਵੇਗਾ, ਸਿੱਖ ਸੰਗਤ ਆਪਣੇ ਘਰ ਤੋਂ ਹੀ ਰੁਮਾਲਾ ਜਾਂ ਪਟਕਾ ਨਾਲ ਲੈ ਕੇ ਆਵੇ।

ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀ ਤੈਅ ਕੀਤਾ ਹੈ ਕਿ, ਗੁਰੂਦੁਆਰਾ ਸਾਹਿਬ ਚ ਲੰਗਰ ਤਿਆਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਬਾਹਰੋ ਨਹੀਂ ਲਿਆਦੀ ਜਾਵੇਗੀ, ਜੋ ਵੀ ਰਾਸ਼ਨ ਪਹਿਲਾ ਤੋਂ ਹੀ ਲੰਗਰ ਹਾਲ ਚ ਸਟੋਰ ਕੀਤਾ ਗਿਆ ਹੈ ਉਸ ਨਾਲ ਹੀ ਲੰਗਰ ਤਿਆਰ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਤਰਾਂ ਦੇ ਕੀਟਾਣੂ ਗੁਰੂ ਘਰ ਚ ਨਾ ਆ ਸਕਣ।

ਸਿਰਸਾ ਨੇ ਦੱਸਿਆ ਕਿ, ਕਮੇਟੀ ਦੇ ਸਾਰੇ ਮੈਂਬਰਾਂ ਨੂੰ ਹਰ ਘੰਟੇ ਬਾਅਦ 20 ਸੈਕਿੰਡ ਲਈ ਹੱਥ ਧੋਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ, ਵਿਦੇਸ਼ਾਂ ਤੋਂ ਰੋਜ਼ਾਨਾਂ 8 ਜਾਂ 10 ਵਿਅਕਤੀ ਆਮ ਹੀ ਭਾਰਤ ਆਉਦੇ ਹਨ। ਜਿਸ ਕਾਰਨ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਭਾਰਤ ਸਮੇਤ ਪੰਜਾਬ ਤੇ ਪੂਰਾ ਮੰਡਰਾ ਰਿਹਾ ਹੈ।

ਅੱਜ ਫੇਰ 8 ਵਿਅਕਤੀ ਕਤਰ ਏਅਰ ਲਾਈਨ ਰਾਹੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ। ਜਿੰਨਾਂ ਵਿਚੋਂ 4 ਸਪੇਨ, 3 ਜਰਮਨੀ ਅਤੇ 1 ਵਿਅਕਤੀ ਫਰਾਸ ਤੋਂ ਆਇਆ ਹੈ। ਇਹ 8 ਲੋਕ ਜਿਵੇ ਹੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਤਾਂ ਇਨ੍ਹਾਂ ਅੱਠਾਂ ਨੂੰ ਸਿੱਧਾ ਆਈਸੋਲੇਟ ਕੇਂਦਰ ਚ ਭਰਤੀ ਕਰਵਾ ਦਿੱਤਾ ਗਿਆ।