International

ਕੋਰੋਨਾਵਾਇਰਸ ਨੂੰ ਵਿਗਿਆਨੀਆਂ ਨੇ ਕੀਤਾ ਕੈਦ, ਪੜ੍ਹੋ ਵੱਡੀ ਖ਼ਬਰ

ਚੰਡੀਗੜ੍ਹ – ( ਹੀਨਾ ) ਹੁਣ ਤੱਕ ਦੁਨਿਆ ਦਾ ਸਭ ਤੋਂ ਖ਼ਤਰਨਾਕ ਕੋਰੋਨਾਵਾਇਰਸ ਨੂੰ ਵਿਗਿਆਨੀਆਂ ਨੇ ਤਸਵੀਰਾਂ ‘ਚ ਕੀਤਾ ਕੈਦ।

ਚੀਨ ਸਮੇਤ ਪੂਰੀ ਦੁਨਿਆ ‘ਚ ਦਹਿਸ਼ਤ ਮਚਾਉਣ ਵਾਲੇ ਕੋਰੋਨਾਵਾਇਰਸ ਕਾਰਨ ਦੁਨੀਆ ਭਰ ‘ਚ ਹੁਣ ਤੱਕ 3,497 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕੱਲੇ ਚੀਨ ‘ਚ ਸਭ ਤੋਂ ਵੱਧ 3,070 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਇਟਲੀ ‘ਚ 197 ਤੇ ਇਰਾਨ  124 ਮੌਤਾਂ ਨਾਲ ਦੂਜੇ ਅਤੇ ਤੀਜੇ ਨੰਬਰ ‘ਤੇ ਹੈ। ਮੌਤ ਦੇ ਇਸ ਭਿਆਨਕ ਰੂਪੀ ਵਾਇਰਸ ਨੇ ਦੁਨਿਆ ਭਰ ‘ਚ 1,02,242 ਲੋਕ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਵਾਇਰਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਸੂਬੇ ਤੋਂ ਹੋਈ ਤੇ ਹੁਣ ਭਾਰਤ ‘ਚ ਵੀ ਕੋਰੋਨਾ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਗਿਆਨੀ ਅਜੇ ਤੱਕ ਕੋਰੋਨਾਵਾਇਰਸ ਦਾ ਇਲਾਜ ਨਹੀਂ ਲੱਭ ਸਕੇ ਹਨ, ਪਰ ਖੋਜਕਰਤਾਵਾਂ ਨੂੰ ਇਸ ਵਾਇਰਸ ਦੀ ਬਣਾਵਟ ਬਾਰੇ ਵੱਡੀ ਸਫ਼ਲਤਾ ਮਿਲ ਚੁੱਕੀ ਹੈ।

ਦੁਨਿਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ‘ਤੇ ਰਿਸਰਚ ਕਰ ਰਹੇ ਹਨ ਤਾਂ ਕਿ ਇਸ ਦੀ ਅਸਲ ਪਹਿਚਾਣ ਜਾਂ ਬਣਤਰ ਦਾ ਪਤਾ ਲੱਗ ਸਕੇ। ਲੰਮੇ ਸਮੇਂ ਬਾਅਦ ਖੋਜਕਰਤਾਵਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੋਰੋਨਾ ਵਾਇਰਸ ਜਦੋਂ ਕਿਸੇ ਸੈੱਲ ਨੂੰ ਸੰਕਰਮਿਤ ਕਰਦਾ ਹੈ  ਵਿਗਿਆਨੀਆਂ ਨੂੰ ਇਸ ਦੀ ਕੈਦ ਕੀਤੀ ਤਸਵੀਰ ਸਮੇਂ ਇਸ ਸੈੱਲ ਦੀ ਕੀ ਸਥਿਤੀ ਰਹਿੰਦੀ ਹੈ, ਦੇ ਬਾਰੇ ਵੱਡੀ ਸਫ਼ਲਤਾ ਮਿਲੀ ਹੈ।

 

 

ਡੇਲੀ ਮੇਲ ਦੀ ਇੱਕ ਰਿਪੋਰਟ ਅਨੁਸਾਰ ਦੱਖਣੀ ਚੀਨ ਦੇ ਸ਼ੇਨਜੇਨ-3 ਹਸਪਤਾਲ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਸ ਤਰ੍ਹਾਂ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ, ਜੋ ਇਹ ਬਿਆਨ ਕਰਦੀ ਹੈ ਕਿ ਕੋਰੋਨਾ ਵਾਇਰਸ ਅਸਲ ‘ਚ ਕਿਹੋ ਜਿਹਾ ਦਿਖਾਈ ਦਿੰਦਾ ਹੈ।

ਖੋਜਕਰਤਾਵਾਂ ਦੀ ਇਹ ਕਾਮਯਾਬੀ ਇਸ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਇਸ ਰਾਹੀਂ ਉਨ੍ਹਾਂ ਨੂੰ ਭਵਿੱਖ ‘ਚ ਕੋਰੋਨਾ ਵਾਇਰਸ ਦੀ ਪਛਾਣ ਕਰਨ ‘ਤੇ ਇਸ ਨਾਲ ਖੋਜ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਖੋਜ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਨੂੰ ਰੋਕਣ ਲਈ ਟੀਕਾ ਬਣਨ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਹਨ ਤੇ ਖੋਜਕਰਤਾਵਾਂ ਵੱਲੋਂ ਇਹ ਤਸਵੀਰ ਫ੍ਰੋਜ਼ਨ ਇਲੈਕਟ੍ਰਾਨ ਮਾਈਕਰੋਸਕੋਪ ਐਨਾਲਿਸਿਸ ਟੈਕਨੋਲਾਜੀ ਦੀ ਸਹਾਇਤਾ ਨਾਲ ਲਈ ਗਈ ਹੈ।

ਇਹ ਤਸਵੀਰ ਸ਼ੇਨਜੇਨ ਨੈਸ਼ਨਲ ਕਲੀਨਿਕਲ ਮੈਡੀਕਲ ਰਿਸਰਚ ਸੈਂਟਰ ਫਾਰ ਇਨਫੈਕਸਿਸ ਡਿਸੀਜ਼ ਅਤੇ ਸਾਊਥ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲਜੀ ਦੇ ਖੋਜਕਰਤਾਵਾਂ ਦੇ ਸਾਂਝੇ ਯਤਨਾਂ ਨਾਲ ਲਈ ਗਈ ਹੈ। ਇਸ ਟੀਮ ਨੇ ਦੱਸਿਆ ਕਿ 27 ਜਨਵਰੀ ਨੂੰ ਖੋਜਕਰਤਾਵਾਂ ਨੇ ਇੱਕ ਮਰੀਜ਼ ਦੇ ਅੰਦਰੋਂ ਵਾਇਰਸ ਸਟ੍ਰੇਨ ਨੂੰ ਵੱਖ ਕੀਤਾ ਅਤੇ ਇਸ ਤੋਂ ਬਾਅਦ ਜੀਨੋਮ ਸਿਕਵੇਸਿੰਗ ਅਤੇ ਉਸ ਦੀ ਪਛਾਣ ਦੀ ਪ੍ਰਕਿਰਿਆ ਤੇਜ਼ ਕਰਨੀ ਸ਼ੁਰੂ ਕਰ ਦਿੱਤੀ ਹੈ।