ਚੰਡੀਗੜ੍ਹ ( ਹਿਨਾ ) :- 20 ਅਪ੍ਰੈਲ ਯਾਨੀ ਕਿ ਅੱਜ ਤੋਂ ਦੇਸ਼ ਦੇ 356 ਜਿਲ੍ਹਿਆਂ ‘ਚ ਕੁੱਝ ਖੇਤਰਾਂ ‘ਚ ਛੋਟਾਂ ਦਿੱਤੀਆਂ ਜਾ ਰਹੀਆਂ ਨੇ, ਪਰ ਯਾਦ ਰਹੇ ਇਹ ਛੋਟਾਂ ਕੋਰੋਨਾ ਮੁਕਤ ਜਿਲ੍ਹਿਆਂ ‘ਚ ਹੀ ਦਿੱਤੀਆਂ ਜਾ ਰਹੀਆਂ ਨੇ, ਪਰ ਜਿੱਥੇ ਵੀ ਕੋਰੋਨਾਵਾਇਰਸ ਦੇ ਪਾਜੀਟਿਵ ਮਾਮਲੇ ਨੇ ਉਨ੍ਹਾਂ ਜਿਲ੍ਹਿਆਂ ‘ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀਂ। ਜਿਨ੍ਹਾਂ ਜਿਲ੍ਹਿਆਂ ‘ਚ ਛੋਟ ਦਿੱਤੀ ਜਾ ਰਹੀ ਸਰਕਾਰ ਵੱਲੋਂ ਇਹ ਛੋਟਾਂ ਦਾ ਕੁੱਝ ਸ਼ਰਤਾਂ ਦੇ ਦਿੱਤੀਆਂ ਜਾ ਰਹੀਆਂ ਹਨ। ਅਸੀਂ ਵਿਸਥਾਰ ਨਾਲ ਦੱਸਦੇ ਹਾਂ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਅੱਜ ਕੁੱਝ ਖਾਸ ਜਿਲ੍ਹਿਆਂ ‘ਚ ਦਿੱਤੀਆਂ ਜਾ ਰਹੀਆਂ ਹਨ:-

ਘਰੇਲੂ ਵਰਤੋਂ ਦੀਆਂ ਇਨ੍ਹਾਂ ਚੀਜ਼ਾਂ ਤੇ ਰਹੇਗੀ ਛੋਟ:

1 ਕਰਿਆਨਾ ਤੇ ਰਾਸ਼ਨ ਦੀਆਂ ਦੁਕਾਨਾਂ ਖੁਲ੍ਹਣਗੀਆਂ।

2 ਫ਼ਲ, ਸਬਜ਼ੀ, ਸਾਫ਼-ਸਫ਼ਾਈ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਖੋਲ ਸਕਦੇ ਹਨ।

3 ਡੇਅਰੀ ਤੇ ਮਿਲਕ ਬੂਥ, ਪੋਲਟਰੀ, ਮੀਟ, ਮੱਛੀ ਤੇ ਚਾਰਾ ਵੇਚਣ ਵਾਲੀਆਂ ਖੋਲ ਸਕਦੇ ਹਨ।

4 ਇਲੈਕਟ੍ਰੀਸ਼ਨ, ਆਈਟੀ ਰਿਪੇਅਰਸ, ਪਲੰਬਰ, ਮੋਟਰ ਮਕੈਨਿਕ, ਕਾਰਪੇਂਟਰ, ਕੋਰੀਅਰ, ਡੀਟੀਐਚ ਤੇ ਕੇਬਲ ਸਰਵਿਸ ਕੰਮ ਕਰਦੀ ਸਕਦੀਆਂ ਹਨ।

 

ਆਈਟੀ ਤੇ ਇਸ ਨਾਲ ਜੁੜੀਆਂ ਸੇਵਾਵਾਂ:

1 ਸਾਰੇ ਦਫ਼ਤਰਾਂ ‘ਚ 50 ਫੀਸਦ ਤੋਂ ਵੱਧ ਸਟਾਫ਼ ਨਹੀਂ ਹੋਵੇਗਾ।

2 ਸਿਰਫ਼ ਸਰਕਾਰੀ ਗਤੀਵਿਧੀਆਂ ਲਈ ਕੰਮ ਕਰਨ ਵਾਲੇ ਡਾਟਾ ਤੇ ਕਾਲ ਸੈਂਟਰ ਹੀ ਖੁਲ੍ਹਣਗੇ।

3 ਦਫ਼ਤਰਾਂ ‘ਚ ਪ੍ਰਾਈਵੇਟ ਸਿਕਿਓਰਟੀ ਤੇ ਮੇਂਟੇਨੈਂਸ ਸਰਵਿਸਿਜ਼।

4 ਟਰੱਕ ਰਿਪੇਅਰ ਲਈ ਹਾਈਵੇਅ ‘ਤੇ ਦੁਕਾਨਾਂ ਤੇ ਢਾਬੇ ਖੁੱਲ੍ਹਣਗੇ। ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਇੱਥੇ ਸਮਾਜਿਕ ਦੂਰੀ ਦਾ ਪਾਲਣ ਹੋਵੇ।

5 ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸ ਸ਼ੁਰੂ ਹੋਵੇਗੀ।

 

ਪਿੰਡਾਂ ਨਾਲ ਜੁੜੀਆਂ ਸੇਵਾਵਾਂ:

1 ਪਿੰਡਾਂ ਤੇ ਖੇਤੀ-ਕਿਸਾਨਾਂ ਨਾਲ ਜੁੜੀਆਂ ਸੇਵਾਵਾਂ ਤੇ ਉਦਯੋਗ ਸ਼ੁਰੂ ਹੋ ਸਕਣਗੇ।

2 ਪਿੰਡਾਂ ‘ਚ ਇੱਟਾਂ ਦੇ ਭੱਠੇ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ‘ਚ ਕੰਮ ਸ਼ੁਰੂ ਕੀਤਾ ਜਾਵੇਗਾ।

3 ਗ੍ਰਾਮ ਪੰਚਾਇਤ ਪੱਧਰ ‘ਤੇ ਸਰਕਾਰ ਦੀ ਮਨਜ਼ੂਰੀ ਵਾਲੇ ਕੌਮਨ ਸਰਵਿਸ ਸੈਂਟਰ ਖੁੱਲ੍ਹ ਸਕਣਗੇ।

 

ਹੈਚਰੀ ਤੇ ਕਮਰਸ਼ੀਅਲ ਏਕੁਏਰੀਅਮ ਤੇ ਫਿਸ਼ਿੰਗ ਆਪਰੇਸ਼ਨ ਵੀ ਖੁੱਲ੍ਹ ਸਕਣਗੇ:

1 ਇਸ ‘ਚ ਮੱਛੀਆਂ ਦਾ ਭੋਜਨ, ਮੇਂਟੇਨੈਂਸ, ਪ੍ਰੋਸੈਸਿੰਗ, ਪੈਕੇਜਿੰਗ, ਮਾਰਕਿਟਿੰਗ ਅਤੇ ਵਿਕਰੀ ਹੋ ਸਕੇਗੀ।

2 ਮੱਛੀ ਪਾਲਣ, ਫਿਸ਼ ਸੀਡ, ਮੱਛੀਆਂ ਦਾ ਖਾਣਾ ਅਤੇ ਇਸ ਕੰਮ ‘ਚ ਲੱਗੇ ਲੋਕ ਆਵਾਜਾਈ ਕਰ ਸਕਣਗੇ।

3 ਚਾਹ, ਕੌਫੀ, ਰਬੜ ਅਤੇ ਕਾਜੂ ਦੀ ਪ੍ਰੋਸੈਸਿੰਗ, ਪੈਕੇਜਿੰਗ, ਮਾਰਕਿਟਿੰਗ ਅਤੇ ਵਿਕਰੀ ਲਈ ਫਿਲਹਾਲ 50 ਫੀਸਦ ਮਜ਼ਦੂਰ ਹੀ ਰਹਿਣਗੇ।

4 ਦੁੱਧ ਦੀ ਕੁਲੈਕਸ਼ਨ, ਪ੍ਰੋਸੈਸਿੰਗ, ਡਿਸਟ੍ਰੀਬਿਊਸ਼ਨ ਅਤੇ ਟਰਾਂਸਪੋਰਟੇਸ਼ਨ ਹੋ ਸਕੇਗੀ।

5 ਪੋਲਟਰੀ ਫਾਰਮ ਸਮੇਤ ਹੋਰ ਪਸ਼ੂਪਾਲਣ ਗਤੀਵਿਧੀਆਂ ਜਾਰੀ ਰਹਿਣਗੀਆਂ।

6 ਪਸ਼ੂਆਂ ਦਾ ਖਾਣਾ ਮੱਕੀ ਤੇ ਸੋਇਆ ਦੀ ਮੈਨੂਫੈਕਚਰਿੰਗ ਅਤੇ ਵੰਡ ਜਾਰੀ ਹੋ ਸਕੇਗੀ।

7 ਪਸ਼ੂ ਸ਼ੈਲਟਰ ਤੇ ਗਊਸ਼ਾਲਾ ਖੁੱਲ੍ਹਣਗੀਆਂ।

 

ਮੈਨੂਫੈਕਚਰਿੰਗ ਨਾਲ ਜੁੜੇ ਇਹ ਉਦਯੋਗ ਸ਼ੁਰੂ ਹੋ ਸਕਣਗੇ:

1 ਡਰੱਗ, ਫਾਰਮਾ ਤੇ ਮੈਡੀਕਲ ਨਾਲ ਸਬੰਧਤ ਮੈਨੂਫੈਕਚਰਿੰਗ ਸ਼ੁਰੂ ਹੋਵੇਗੀ।

2 ਸਮਾਜਿਕ ਦੂਰੀ ਅਤੇ ਮਾਸਕ ਲਾਕੇ ਮਨਰੇਗਾ ਵਰਕਰ ਕੰਮ ਕਰ ਸਕਣਗੇ।

3 ਏਸੀ ਪ੍ਰੋਡਕਸ਼ਨ ਯੂਨਿਟ ਤੇ ਸਪਲਾਈ ਚੇਨ ਸ਼ੁਰੂ ਹੋਵੇਗੀ।

 

ਇਨ੍ਹਾਂ ਕੰਸਟ੍ਰਕਸ਼ਨ ਗਤੀਵਿਧੀਆਂ ਨੂੰ ਮਿਲੇਗੀ ਛੋਟ:

ਸ਼ਹਿਰੀ ਖ਼ੇਤਰ ਦੇ ਬਾਹਰ ਸੜਕ, ਸਿੰਜਾਈ, ਬਿਲਡਿੰਗ ਤੇ ਸਾਰੀ ਤਰ੍ਹਾਂ ਦੇ ਇੰਡਸਟ੍ਰੀਅਲ ਪ੍ਰੋਜੈਕਟਾਂ ‘ਚ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਸਕੇਗਾ। ਜੇਕਰ ਸ਼ਹਿਰੀ ਖ਼ੇਤਰ ‘ਚ ਕੰਸਟ੍ਰਕਸ਼ਨ ਪ੍ਰੋਜੈਕਟ ਸ਼ੁਰੂ ਕਰਨਾ ਹੈ ਤਾਂ ਇਸ ਲਈ ਮਜ਼ਦੂਰ ਉਸੇ ਸਥਾਨ ‘ਤੇ ਮੌਜੂਦ ਹੋਣੇ ਚਾਹੀਦੇ ਹਨ। ਕੋਈ ਮਜ਼ਦੂਰ ਬਾਹਰੋਂ ਨਹੀਂ ਲਿਆਦਾਂ ਜਾਵੇਗਾ।