ਚੰਡੀਗੜ੍ਹ- ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰੋਗਰਾਮਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਡਾ.ਦਲਜੀਤ ਸਿੰਘ ਚੀਮਾ ਨੇ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਈ ਹੈ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਹਿੱਤ ਇਹ ਫੈਸਲਾ ਲਿਆ ਹੈ।
ਹੇਠ ਲਿਖੇ ਪ੍ਰੋਗਰਾਮਾਂ ਨੂੰ ਮੁਲਤਵੀ ਕੀਤਾ ਗਿਆ ਹੈ:-
9 ਮਾਰਚ ਦੀ ਹੋਲਾ ਮੋਹੱਲਾ ਕਾਨਫਰੰਸ, 11 ਮਾਰਚ ਫਾਜ਼ਿਲਕਾ ਦੀਆਂ ਜ਼ਿਲ੍ਹਾ ਪੱਧਰੀ ਕਾਨਫ਼ਰੰਸਾਂ, 14 ਮਾਰਚ ਹੁਸ਼ਿਆਰਪੁਰ, 18 ਮਾਰਚ ਕਪੂਰਥਲਾ, 21 ਮਾਰਚ ਐਫ਼ ਜੀ ਸਾਹਿਬ, 7 ਮਾਰਚ ਦੀ ਮਾਨਸਾ ਰੈਲੀ ਤੈਅ ਕੀਤੇ ਅਨੁਸਾਰ ਕੀਤੀ ਜਾਏਗੀ।