ਚੰਡੀਗੜ੍ਹ- ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਵੱਲੋਂ ਆਪ ਮੁਹਾਰੇ ਯੋਗਦਾਨ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ‘ਤੇ ਹੁੰਗਾਰਾ ਭਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਖਰੇ ਤੌਰ ‘ਤੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਦਾਨ ਦੇ ਕੇ ਲੋਕਾਂ ਦੀ ਮAdd Newਦਦ ਕੀਤੀ ਜਾਵੇ।

ਲੋਕਾਂ ਨੂੰ ਫੰਡ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਤੋਂ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਦੀ ਤਰਜ਼ ‘ਤੇ ਇਸ ਫੰਡ ਲਈ ਵੀ ਛੋਟਾਂ ਦੇਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਕੋਵਿਡ ਰਾਹਤ ਫੰਡ ਵਿੱਚ ਆਸਾਨੀ ਨਾਲ ਯੋਗਦਾਨ ਪਾਉਣ ਲਈ ਲੋਕਾਂ ਨੂੰ ਇਲੈਕਟ੍ਰਾਨਿਕ ਢੰਗ ਰਾਹੀਂ ਦਾਨ ਕਰਨ ਦੀ ਸਹੂਲਤ ਹੋਵੇਗੀ ਜਿਸ ਲਈ ਨਿਮਨਲਿਖਿਤ ਖਾਤੇ ਰਾਹੀਂ ਯੋਗਦਾਨ ਪਾਇਆ ਜਾ ਸਕਦਾ ਹੈ:-

ਖਾਤਾ ਨਾਮ:- ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ

ਖਾਤਾ ਨੰਬਰ:- 5010033326124

ਖਾਤੇ ਦੀ ਕਿਸਮ:-ਬੱਚਤ

ਆਈ.ਐੱਫ.ਐੱਸ.ਸੀ. ਕੋਡ:- ਐੱਚਡੀਐੱਫਸੀ0000213

ਸਵਿਫਟ ਕੋਡ:- ਐਚਡੀਐਫਸੀਆਈਐਨਬੀਬੀ

ਬਰਾਂਚ ਕੋਡ:- 0213

ਬਰਾਂਚ ਨਾਮ:- ਚੰਡੀਗੜ੍ਹ, ਸੈਕਟਰ 17-ਸੀ

ਲੋਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਦੀ ਸਹਾਇਤਾ ਲਈ ਤਤਕਾਲ ਵਿੱਚ ਹੁੰਗਾਰਾ ਭਰਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਖੁੱਲ੍ਹੇ ਦਿਲ ਨਾਲ ਦਾਨ ਕਰਨ ਜਿਸ ਦੀ ਵਰਤੋਂ ਕੋਰੋਨਾ ਵਾਇਰਸ ਕਾਰਨ ਪ੍ਰੇਸ਼ਾਨ ਲੋਕਾਂ ਅਤੇ ਪਰਿਵਾਰਾਂ ਦੀ ਭਲਾਈ ਵਿੱਚ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪੰਜਾਬੀ ਸਾਥੀਆਂ ਦੀ ਸਹਾਇਤਾ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਫੰਡ ਵਿੱਚ ਯੋਗਦਾਨ ਕਰਫਿਊ/ਲੌਕਡਾਊਨ ਕਾਰਨ ਪੈਦਾ ਹੋਈ ਨਾਜ਼ੁਕ ਸਥਿਤੀ ਵਿੱਚ ਗਰੀਬਾਂ ਅਤੇ ਹੇਠਲੇ ਦਰਜੇ ਦੇ ਲੋਕਾਂ ਦੀ ਭਲਾਈ ਲਈ ਕਲਿਆਣਕਾਰੀ ਕਦਮ ਹੋਵੇਗਾ।