‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ 21 ਮਰਚ ਨੂੰ ਕਿਸਾਨ ਸੰਮੇਲਨ ਕਰਵਾਏਗੀ। ਇਸ ਮੌਕੇ ਅਰਵਿੰਦ ਕੇਜਰੀਵਾਲ ਆਉਣਗੇ। ਇਕੱਲੀ ਸਰਕਾਰ ਮੋਦੀ ਸਰਕਾਰ ਨੂੰ ਘੇਰਿਆ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਖੜ੍ਹੀ ਹੈ। ਕਿਸਾਨਾਂ ਨੂੰ ਮੈਡੀਕਲ ਤੇ ਵਾਈਫਾਈ ਦੀ ਸਹੂਲਤ ਦਿੱਤੀ ਹੈ। ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਡਟ ਕੇ ਸਾਥ ਦੇ ਰਹੀ ਹੈ।
ਚੀਮਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਹੁਣ ਤੱਕ ਕੇਂਦਰ ਦੇ ਖਿਲਾਫ ਮੂੰਹ ਨਹੀਂ ਖੋਲਿਆ ਹੈ। ਦਿੱਲੀ ਵਿਚ ਕੇਜਰੀਵਾਲ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇ ਰਹੀ ਹੈ। ਕੈਪਟਨ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਬਾਰਡਰਾਂ ਤੇ ਹਥਿਆਰਾਂ ਦੀ ਸਮਗਲਿੰਗ ਵਧਣ ਦੀ ਗੱਲ ਕਰਦੇ ਹਨ। ਇਸ ਵੇਲੇ ਕੈਪਟਨ ਉਹੀ ਕੰਮ ਕਰਦੇ ਹਨ, ਜੋ ਮੋਦੀ ਸਰਕਾਰ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ 90 ਹਜ਼ਾਰ ਕਰੋੜ ਤੋਂ ਵਧ ਕਰਜ਼ਾ ਹੈ। ਕੇਂਦਰ ਸਰਕਾਰ ਤੋਂ ਉਲਟਾ ਕਰਜਾ ਲਿਆ ਜਾ ਰਿਹਾ ਹੈ।
ਚੀਮਾ ਨੇ ਕਿਹਾ ਕੈਪਟਨ ਝੂਠ ਬੋਲ ਰਹੇ ਹਨ, ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਕੈਪਟਨ ਸਾਹਿਬ ਤੋਂ ਵੱਡਾ ਕੋਈ ਝੂਠਾ ਨਹੀਂ ਹੈ। 0.86 ਹੋ ਸਕਦਾ ਹੈ, 86 ਫੀਸਦ ਝੂਠ ਹੀ ਬੋਲ ਰਹੇ ਹਨ।
ਚੀਮਾ ਨੇ ਕਿਹਾ ਬੇਅਦਬੀ ਦੇ ਮਾਮਲੇ ਵਿਚ ਇਕ ਵੀ ਦੋਸ਼ੀ ਨਹੀਂ ਫੜ੍ਹਿਆ ਗਿਆ। ਚਾਰ ਸਾਲਾਂ ਵਿਚ ਸਰਕਾਰ ਚਾਲਾਨ ਨਹੀਂ ਪੇਸ਼ ਕਰ ਸਕੀ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਲਾਅ ਐਂਡ ਆਰਡਰ ਨੂੰ ਲਾਗੂ ਕਰਨ ਚ ਫੇਲ ਹੋਏ ਹਨ।