‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦਾ ਅਸਰ ਹੌਲੀ-ਹੌਲੀ ਪੂਰੇ ਭਾਰਤ ਵਿੱਚ ਵੱਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਈ ਵਿਭਾਗਾਂ ਅਤੇ ਮੰਤਰਾਲਿਆਂ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਮਗਰੋਂ ਭਾਰਤ ਸਰਕਾਰ ਨੇ ਦਫ਼ਤਰਾਂ ਨਾਲ ਸਬੰਧਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਕਰਮਚਾਰੀ ਅਤੇ ਸਿਖਲਾਈ ਮੰਤਰਾਲੇ ਦੇ ਪ੍ਰਬੰਧਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੁਆਰਾ ਕੋਵਿਡ -19 ਦੀ ਰੋਕਥਾਮ ਲਈ ਸਾਰੇ ਵਿਭਾਗਾਂ ਨੂੰ ਭੇਜੀਆਂ ਹਦਾਇਤਾਂ ਅਨੁਸਾਰ:

  • ਉਹ ਕਰਮਚਾਰੀ ਜਿਨ੍ਹਾਂ ਵਿੱਚ ਬਲਗਮ, ਹਲਕੀ ਖੰਘ ਜਾਂ ਬੁਖਾਰ ਵਰਗੇ ਲੱਛਣ ਹਨ, ਉਹ ਘਰ ਵਿੱਚ ਹੀ ਰਹਿਣ
  • ਕੰਟੇਂਮੈਂਟ ਜ਼ੋਨ ਵਿੱਚ ਰਹਿ ਰਹੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨਾ ਚਾਹੀਦਾ ਹੈ, ਜਦ ਤੱਕ ਕਿ ਉਨ੍ਹਾਂ ਦੇ ਖੇਤਰ ਨੂੰ ਕੰਟੇਂਮੈਂਟ ਜ਼ੋਨ ਦੀ ਸ਼੍ਰੇਣੀ ਤੋਂ ਨਹੀਂ ਹਟਾਇਆ ਜਾਂਦਾ
  • ਇੱਕ ਦਿਨ ਵਿੱਚ 20 ਤੋਂ ਵੱਧ ਕਰਮਚਾਰੀ/ਅਧਿਕਾਰੀ ਦਫ਼ਤਰਾਂ ਵਿੱਚ ਮੌਜੂਦ ਨਾ ਹੋਣ। ਬਾਕੀ ਕਰਮਚਾਰੀ ਘਰੋਂ ਕੰਮ ਕਰਨ
  • ਇੱਕੋਂ ਕੈਬਿਨ ਵਿੱਚ ਬੈਠਣ ਵਾਲੇ ਲੋਕ ਇੱਕ-ਇੱਕ ਦਿਨ ਕਰਕੇ ਦਫ਼ਤਰ ਆਉਣ, ਇਕੱਠੇ ਕੈਬਿਨ ਵਿੱਚ ਨਾ ਬੈਠਣ
  • ਦਫ਼ਤਰ ਵਿੱਚ ਹਰ ਸਮੇਂ ਮਾਸਕ ਅਤੇ ਫੇਸ ਸ਼ੀਲਡ ਪਾਉਣਾ ਲਾਜ਼ਮੀ ਹੈ। ਨਿਯਮ ਤੋੜਨ ‘ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ
  • ਇੰਟਰਕਾਮ ਜਾਂ ਵੀਡੀਓ ਕਾਲ ਰਾਹੀਂ ਕੰਮ ਕੀਤਾ ਜਾਵੇ
  • ਕਰਮਚਾਰੀ ਇੱਕ ਦੂਜੇ ਤੋਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ
  • ਸੈਨੇਟਾਈਜ਼ਰਜ਼ ਨੂੰ ਦਫ਼ਤਰਾਂ ਵਿੱਚ ਪ੍ਰਮੁੱਖ ਥਾਵਾਂ ‘ਤੇ ਰੱਖਿਆ ਜਾਣਾ ਚਾਹੀਦਾ ਹੈ
  • ਦਫ਼ਤਰਾਂ ਵਿਚਲੇ ਸਾਰੇ ਲਿਫਟ ਬਟਨ, ਪਾਵਰ ਬਟਨ, ਏਸੀ ਰਿਮੋਟ, ਕੰਪਿਊਟਰ ਕੀਬੋਰਡ, ਮਾਊਸ ਆਦਿ ਹਰ ਘੰਟੇ ਸਾਫ਼ ਕੀਤੇ ਜਾਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਅਜਿਹਾ ਕਰਨ ਲਈ ਜ਼ਰੂਰੀ ਚੀਜ਼ਾਂ ਉਪਲਬਧ ਕਰਾਈਆਂ ਜਾਣਗੀਆਂ