Punjab

ਕੁੱਤੇ-ਕੁੱਤੀਆਂ ਤਾਂ ਬਹੁਤ ਦੇਖੇ ਹੋਣਗੇ, ਇਸ ਨਸਲ ਦਾ ਕੁੱਤਾ ਨਹੀਂ ਵੇਖਿਆ ਹੋਣਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆ ਵਿੱਚ ਅਜੀਬ ਕਿਸਮ ਦੇ ਜਾਨਵਰਾਂ ਦੀ ਭਰਮਾਰ ਹੈ।ਕਈ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਲੋਕ ਨਹੀਂ ਜਾਣਦੇ। ਇਹ ਆਪਣੀ ਸਰੀਰਕ ਬਣਤਰ ਅਤੇ ਵਿਸ਼ੇਸ਼ਤਾਵਾਂ ਕਾਰਨ ਵੱਖਰੇ ਹਨ। ਜਿਸ ਕੁੱਤੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਬਹੁਤ ਅਜੀਬ ਹੈ।ਇਸ ਕੁੱਤੇ ਦੀ ਗਰਦਨ ਜਿਰਾਫ ਦੀ ਗਰਦਨ ਵਰਗੀ ਜਾਂ ਡਾਇਨਾਸੌਰ ਵਰਗੀ ਹੈ।

ਬਰੋਡੀ ਨਾਂਅ ਦਾ ਇਹ ਕੁੱਤਾ ਅਜ਼ਾਵਾਖ ਨਸਲ ਦਾ ਹੈ, ਜੋ ਕਿ ਗ੍ਰੇ ਹਾਉਂਡ ਅਤੇ ਵਿਪੇਟ ਨਸਲ ਨਾਲ ਨੇੜਿਓਂ ਸਬੰਧਤ ਹੈ। ਬ੍ਰੋਡੀ ਜਦੋਂ ਬੱਚਾ ਸੀ ਤਾਂ ਉਸ ਦੀ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਫਿਰ ਲੁਈਸਾ ਕਰੂਕ ਨੇ ਉਸ ਦੀ ਜਾਨ ਬਚਾਈ। ਇਸ ਹਾਦਸੇ ਤੋਂ ਬਾਅਦ, ਬ੍ਰੋਡੀ ਨੂੰ ਮੋਢੇ ਸਣੇ ਇੱਕ ਅਗਲੀ ਲੱਤ ਕੱਟਣੀ ਪਈ। ਦੱਸ ਦੇਈਏ ਕਿ ਅਜ਼ਾਵਾਖ ਨਸਲ ਦੇ ਕੁੱਤਿਆਂ ਦੀ ਗਰਦਨ ਪਹਿਲਾਂ ਹੀ ਬਹੁਤ ਲੰਬੀ ਹੁੰਦੀ ਹੈ ਅਤੇ ਜਦੋਂ ਕੁੱਤੇ ਦੀ ਇੱਕ ਲੱਤ ਮੋਢੇ ਸਮੇਤ ਕੱਟ ਦਿੱਤੀ ਗਈ ਤਾਂ ਉਸ ਦੀ ਗਰਦਨ ਹੋਰ ਵੀ ਲੰਬੀ ਦਿਖਾਈ ਦੇਣ ਲੱਗੀ।

ਬ੍ਰੋਡੀ ਨੂੰ ਦੇਖੋ ਤਾਂ ਇਵੇਂ ਲੱਗਦਾ ਹੈ ਕਿ ਕੁੱਤੇ ਦੀ ਸਿਰਫ ਇੱਕ ਗਰਦਨ ਹੈ, ਜਿਸ ਨਾਲ ਤਿੰਨ ਲੱਤਾਂ ਜੁੜੀਆਂ ਹੋਈਆਂ ਹਨ। ਲੁਈਸਾ ਨੇ ਦੱਸਿਆ ਕਿ ਉਹ ਬ੍ਰੋਡੀ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨਾਲ ਉਸਦਾ ਸਬੰਧ ਬਹੁਤ ਖਾਸ ਹੈ। ਲੁਈਸਾ ਦੇ ਕਈ ਹੋਰ ਕੁੱਤੇ ਹਨ ਪਰ ਉਹ ਬ੍ਰੋਡੀ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਉਸਨੇ ਕਿਹਾ ਕਿ ਜਦੋਂ ਉਹ ਰਸੋਈ ਵਿੱਚ ਖਾਣਾ ਬਣਾਉਂਦੀ ਰਹਿੰਦੀ ਹੈ, ਤਾਂ ਬ੍ਰੋਡੀ ਉਸਦੇ ਨਾਲ ਖੜ੍ਹੀ ਹੁੰਦੀ ਹੈ। ਉਸਨੇ ਬ੍ਰੌਡੀ ਨੂੰ ਇੱਕ ਲੜਾਕੂ ਵਾਂਗ ਪਾਲਿਆ ਹੈ, ਇਸ ਲਈ ਉਹ ਆਪਣੀ ਹਾਲਤ ਤੋਂ ਹਾਰ ਨਹੀਂ ਮੰਨਦਾ।