The Khalas Tv Blog India ਕੁੜੀ ਦੇ ਪਿਓ ਨੂੰ ਧੀ ਦੇ ਵਿਆਹ ਲਈ ਇਨਕਾਰ ਕਰਨਾ ਪਿਆ ਮਹਿੰਗਾ
India

ਕੁੜੀ ਦੇ ਪਿਓ ਨੂੰ ਧੀ ਦੇ ਵਿਆਹ ਲਈ ਇਨਕਾਰ ਕਰਨਾ ਪਿਆ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਝਾਰਖੰਡ ਦੇ ਪਾਕੁੜ ਜ਼ਿਲ੍ਹੇ ਦੇ ਮਹੇਸ਼ਪੁਰ ਥਾਣਾ ਖੇਤਰ ਵਿਚ ਫ਼ਿਲਮੀ ਅੰਦਾਜ ਵਿਚ ਜਬਰ ਜਨਾਹ ਦਾ ਕਾਂਡ ਹੋਇਆ ਹੈ। ਨੌਜਵਾਨ ਨੇ ਪਹਿਲੇ ਨਾਬਾਲਗਾ ਦੇ ਪਿਤਾ ਨੂੰ ਮਿਲ ਕੇ ਕਿਹਾ ਕਿ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਪਿਤਾ ਨੇ ਲੜਕੀ ਦੀ ਘੱਟ ਉਮਰ ਦਾ ਹਵਾਲਾ ਦਿੰਦੇ ਹੋਏ ਵਿਆਹ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਅਜਿਹਾ ਕਾਂਡ ਕਰ ਦਿੱਤਾ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਉਸ ਨੇ ਚਾਕੂ ਦੇ ਬਲ ’ਤੇ ਨਾਬਾਲਿਗਾ ਨੂੰ ਅਗਵਾ ਕੀਤਾ। ਪੁਲਿਸ ਐੱਫਆਈਆਰ ਦਰਜ ਕਰ ਕੇ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਜੁਟ ਗਈ ਹੈ। ਪੁਲਿਸ ਐੱਫਆਈਆਰ ਦਰਜ ਕਰ ਕੇ ਨੌਜਵਾਨ ਨੂੰ ਗਿ੍ਰਫ਼ਤਾਰ ਕਰਨ ਵਿਚ ਜੁਟ ਗਈ ਹੈ। ਨਾਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਨੇਸ਼ ਪਹਿਲੇ ਤੋਂ ਹੀ ਵਿਆਹਿਆ ਹੋਇਆ ਹੈ, ਪਰ ਉਸਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ 11 ਦਸੰਬਰ ਦੀ ਸ਼ਾਮ ਪੀੜਤਾ ਆਪਣੇ ਵੱਡੇ ਪਾਪਾ ਦੇ ਘਰ ਪ੍ਰਸਾਦ ਪਹੁੰਚਾਉਣ ਗਈ ਸੀ। ਦੇਰ ਸ਼ਾਮ ਤਕ ਉਹ ਘਰ ਨਹੀਂ ਪੁੱਜੀ ਤਾਂ ਖੋਜਬੀਣ ਸ਼ੁਰੂ ਕੀਤੀ ਗਈ। ਰਾਤ ਕਰੀਬ 10.30 ਵਜੇ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੂੰ ਦਿਨੇਸ਼ ਜਬਰਨ ਬਾਈਕ ’ਤੇ ਬਿਠਾ ਕੇ ਆਪਣੇ ਘਰ ਲੈ ਗਿਆ ਹੈ। ਦੂਜੇ ਦਿਨ ਸਵੇਰੇ ਪੀੜਤਾ ਦੇ ਪਿਤਾ ਦਿਨੇਸ਼ ਦੇ ਘਰ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੀ ਧੀ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀੜਤਾ ਨੂੰ ਘਰ ਲੈ ਕੇ ਆਏ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਪੂਰੀ ਗੱਲ ਦੱਸੀ। ਕਿਹਾ ਚਾਕੂ ਦਾ ਡਰ ਦਿਖਾ ਕੇ ਦੋਸ਼ੀ ਨੇ ਉਸਦੇ ਨਾਲ ਜਬਰ ਜਨਾਹ ਕੀਤਾ।

Exit mobile version