The Khalas Tv Blog India ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਬਣਾਏ ਗਏ ਰੂਟ ਮੈਪ ਨੂੰ ਠੁਕਰਾਇਆ
India

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਬਣਾਏ ਗਏ ਰੂਟ ਮੈਪ ਨੂੰ ਠੁਕਰਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਲਈ ਬਣਾਏ ਗਏ ਰੂਟ ਤੋਂ ਸਹਿਮਤ ਨਹੀਂ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਜੋ ਸਾਂਝਾ ਐਲਾਨ ਕੀਤਾ ਗਿਆ ਸੀ, ਉਸੇ ਅਨੁਸਾਰ ਦਿੱਲੀ ਦੇ ਰਿੰਗ ਰੋਡ ‘ਤੇ ਹੀ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਮਾਰਚ ਕਰਾਂਗੇ।

ਸਰਕਾਰ ਵੱਲੋਂ ਮਨਾਏ ਜਾਣ ਵਾਲੇ ਗਣਰਾਜ ਦਿਹਾੜੇ ਨੂੰ ਕਿਸਾਨ ਖਰਾਬ ਨਹੀਂ ਕਰਨਗੇ ਪਰ ਕਿਸਾਨ ਆਪਣਾ ਟਰੈਕਟਰ ਮਾਰਚ ਜ਼ਰੂਰ ਕੱਢਣਗੇ। ਅਸੀਂ ਆਪਣੇ ਨਾਲ ਕੋਈ ਹਥਿਆਰ ਲੈ ਕੇ ਨਹੀਂ ਜਾਵਾਂਗੇ ਅਤੇ ਟਰੈਕਟਰ ਪਰੇਡ ਕਰਕੇ ਮੁੜ ਆਪਣੇ ਮਿੱਥੇ ਸਥਾਨਾਂ ‘ਤੇ ਆ ਜਾਵਾਂਗੇ।

Exit mobile version