ਚੰਡੀਗੜ੍ਹ ( ਹਿਨਾ ) -ਮਾਨਸਾ:- ਜ਼ਿਲਾ ਕਚਹਿਰੀਆਂ ਵਿਖੇ ਦਿਨ-ਰਾਤ ਸ਼ਾਹੀਨ ਬਾਗ ਦੇ ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਚੱਲ ਰਿਹਾ ਮੋਰਚਾ 25ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਖੜ੍ਹੀ ਹੋਈ ਲਹਿਰ ਨੂੰ ਠੱਲ੍ਹਣ ਦੀ ਲਈ ਹੁਣ ਕੇਂਦਰ ਸਰਕਾਰ ਕੋਰੋਨਾਵਾਇਰਸ ਦੇ ਡਰਾਵਾ ਦੇ ਕੇ ਲੋਕਾਂ ਦੇ ਧਿਆਨ ਨੂੰ ਭਟਕਾ ਰਹੀ ਹੈ। ਤੇ ਨਾਲ ਹੀ ਸਕਕਾਰ ਚਲਾਕੀ ਨਾਲ ਸਿਆਸੀ ਧਿਰਾਂ ਦੀਆਂ ਰੈਲੀਆਂ ਰੱਦ ਕਰਵਾਉਣ ਵੀ ਲੱਗੀ ਹੋਈ ਹੈ।

ਇਸ ਦੌਰਾਨ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਐਡਵੋਕੇਟ ਬਲਵੀਰ ਕੌਰ ਅਤੇ ਪੰਜਾਬ ਇਸਤਰੀ ਸਭਾ ਦੀ ਆਗੂ ਰੇਖਾ ਸ਼ਰਮਾ ਵੀ ਪਹੁੰਚੇ।

ਬ੍ਰਾਹਮਣ ਸਭਾ ਦੇ ਆਗੂ ਸੰਜੀਵ ਕੁਮਾਰ, ਜਸਪਾਲ ਸ਼ਰਮਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹਰਬੰਸ ਸਿੰਘ ਢਿੱਲੋਂ, ਬਸਪਾ ਦੇ ਆਤਮਾ ਸਿੰਘ ਪਮਾਰ, ਇੰਜ. ਕੌਰ ਸਿੰਘ ਅਕਲੀਆ, ਮੇਜਰ ਸਿੰਘ ਦੂਲੋਵਾਲ ਤੇ ਅਮਰੀਕ ਸਿੰਘ ਫਫੜੇ ਨੇ ਕਿਹਾ ਕਿ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣ ਚੁੱਕਾ ਹੈ। ਇਸ ਮੌਕੇ ਨਰਿੰਦਰ ਕੌਰ ਬੁਰਜ ਹਮੀਰਾ, ਜਸਵੀਰ ਕੌਰ ਨੱਤ ਤੇ ਬੱਲਾ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ।