‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਨੇ ਚੋਣਵੇਂ ਘਰੋਲੂ ਰੂਟਾਂ ‘ਤੇ 4 ਮਈ ਤੋਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਹਿਲੀ ਜੂਨ ਤੋਂ ਵਿਦੇਸ਼ੀ ਰੂਟਾਂ ‘ਤੇ ਵੀ ਉਡਾਣਾਂ ਭਰੀਆਂ ਜਾਣਗੀਆਂ। ਏਅਰ ਇੰਡੀਆਂ ਦੀ ਵੈੱਬਸਾਈਟ ‘ਤੇ ਅੱਜ ਨੋਟੀਫਿਕੇਸ਼ਨ ‘ਚ ਕਿਹਾ ਗਿਆ ਕਿ ਆਲਮੀ ਪੱਧਰ ‘ਤੇ ਮਹਾਂਮਾਰੀ ਨੂੰ ਦੇਖਦੀਆਂ ਘਰਲੂ ਉਡਾਣਾਂ ‘ਚ ਸਫ਼ਰ ‘ਤੇ 3 ਮਈ ਅਤੇ ਸਾਰੀਆਂ ਕੌਮਾਂਤਰੀ ਉਡਾਣਾਂ ‘ਤੇ 31 ਮਈ ਤੱਕ ਰੋਗ ਲਗਾ ਦਿੱਤੀ ਗਈ ਸੀ। ਹੁਣ ਘਰੇਲੂ ਉਡਾਣਾਂ ‘ਚ ਸਫ਼ਰ ਲਈ 4 ਅਤੇ ਕੌਮਾਂਤਰੀ ਉਡਾਣਾਂ ‘ਚ ਸਫ਼ਰ ਲਈ ਪਹਿਲੀ ਜੂਨ ਤੋਂ ਬੁਕਿੰਗ ਖੋਲ੍ਹੀ ਜਾਂਦੀ ਹੈ। ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਏਅਰ ਇੰਡੀਆ ਨੇ ਕਿਹਾ ਸੀ ਕਿ ਉਸ ਨੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਬੁਕਿੰਗ 30 ਅਪ੍ਰੈਲ ਤੱਕ ਲਈ ਰੋਕ ਦਿੱਤੀ ਹੈ।