‘ਦ ਖ਼ਾਲਸ ਬਿਊਰੋ:- ਅਮਰੀਕਾ ਦੇ ਹੈਲਥ ਅਤੇ ਮਨੁੱਖੀ ਸੇਵਾ ਦੇ ਡਿਪਾਰਟਮੈਂਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ 25 ਬਿਲੀਅਨ ਡਾਲਰ ਓਹਨਾਂ ਹਸਪਤਾਲਾਂ ਨੂੰ ਦੇਣਗੇ ਜਿਹਨਾਂ ਨੂੰ ਪਹਿਲਾਂ ਰਲੀਫ ਫੰਡ ਨਹੀਂ ਮਿਲਿਆ। ਓਹਨਾਂ ਦਾ ਕਹਿਣਾ ਹੈ ਕਿ ਇਹ ਹਸਪਤਾਲ ਕੋਵੀਡ-19 ਕਰਕੇ ਆਰਥਿਕ ਹਾਲਾਤਾਂ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਨੂੰ ਜਲਦ ਹੀ ਮਾਲੀ ਸਹਾਇਤਾ ਦੀ ਲੋੜ ਹੈI

ਏਜੇਂਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 15 ਬਿਲੀਅਨ ਡਾਲਰ ਓਹਨਾਂ ਹਸਪਤਾਲਾਂ ਨੂੰ ਦਿੱਤੇ ਜਾਣਗੇ ਜਿਹੜੇ ਕੋਵੀਡ-19 ਦੇ ਮਰੀਜਾਂ ਦੀ ਦੇਖ-ਰੇਖ ਕਰ ਰਹੇ ਹਨ ਅਤੇ ਓਹਨਾਂ ਦਾ ਇਲਾਜ਼ ਮੈਡੀਕਲ ਸਹਾਇਤਾ ਘੱਟ ਕਮਾਈ ਵਾਲੇ ਇਕੱਲੇ ਲੋਕਾਂ ਅਤੇ ਬੱਚਿਆਂ ਦੀ ਹੈਲਥ ਬੀਮਾ ਨਾਲ ਕਵਰ ਹੁੰਦਾ $10 ਬਿਲੀਅਨ ਓਹਨਾਂ ਨੂੰ ਜਿਹੜੇ ਬੇਗੈਰ ਬੀਮਾ ਇਲਾਜ਼ ਕਰ ਰਹੇ ਹਨI

ਅਮਰੀਕੀ ਸਰਕਾਰ ਨੇ $175 ਬਿਲੀਅਨ ਹਸਪਤਾਲਾਂ ਦੇ ਕੋਵੀਡ-19  ਨਾਲ ਵਧੇ ਖਰਚਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਰੀ ਕੀਤਾ ਹੈ।