International

ਇਸ ਦੇਸ਼ ‘ਚ ਉੱਠਾਂ ਤੋਂ ਬਾਅਦ ਹਾਥੀਆਂ ਦਾ ਕਤਲ ਕਰਵਾਉਣ ਦਾ ਦਿੱਤਾ ਫਰਮਾਨ, ਇੱਕ ਹਾਥੀ ਦੀ ਕੀਮਤ 1.20 ਲੱਖ

ਨਵੀਂ ਦਿੱਲੀਹਾਥੀ ਦੀ ਵੱਧ ਰਹੀ ਅਬਾਦੀ ਤੋਂ ਪ੍ਰੇਸ਼ਾਨ ਇਸ ਅਫਰੀਕੀ ਦੇਸ਼ ਨੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ ਹੈ। ਅਫਰੀਕਾ ਦੇ ਇਸ ਸ਼ਹਿਰ ਨੇ ਹਾਥੀਆਂ ਨੂੰ ਮਾਰਨ ਲਈ ਇੱਕ ਨਿਲਾਮੀ ਪ੍ਰਕਿਰਿਆ ਦਾ ਪ੍ਰਬੰਧ ਕੀਤਾ ਹੈ। ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਫਿਲਹਾਲ ਅਫਰੀਕਾ ਦੇ ਬੋਤਸਵਾਨਾ ਵਿੱਚ ਹਾਥੀਆਂ ਦੀ ਗਿਣਤੀ 1.30 ਲੱਖ ਤੋਂ ਵੱਧ ਹੈ।

ਇੱਥੇ ਅਕਸਰ ਹੀ ਲੋਕਾਂ ਨੂੰ ਜ਼ਿਆਦਾ ਹਾਥੀ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਥੀ ਕਰਕੇ ਮਨੁੱਖਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ। ਹਾਥੀ ਨੂੰ ਮਾਰਨ ਦੀ ਕੀਮਤ ਵੀ ਲਗਾਈ ਗਈ ਹੈ। ਇਹ ਕੀਮਤ ਉਨ੍ਹਾਂ ਏਜੰਸੀਆਂ ਜਾਂ ਸੰਸਥਾਵਾਂ ਤੋਂ ਲਈ ਜਾਵੇਗੀ ਜੋ ਹਾਥੀ ਦਾ ਸ਼ਿਕਾਰ ਕਰਨਗੇ।

ਦਰਅਸਲਬੋਕਸਵਾਨਾ ਦੇ ਰਾਸ਼ਟਰਪਤੀ ਮੋਕਵਿਤਸੀ ਮਸੀਸੀ ਨੇ ਸਾਲ ਪਹਿਲਾਂ ਹਾਥੀਆਂ ਦੇ ਸ਼ਿਕਾਰ ਤੇ ਪਾਬੰਦੀ ਲਗਾਈ ਸੀ। ਹੁਣ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਬੋਤਸਵਾਨਾ ਚ ਹਾਥੀਆਂ ਦੀ ਅਬਾਦੀ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਕਾਰਨ ਸਰਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਸ਼ਿਕਾਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਆਦੇਸ਼ ਤੋਂ ਬਾਅਦਸਰਕਾਰ ਏਜੰਸੀ ਜਾਂ ਸੰਸਥਾ ਨੂੰ 10-10 ਹਾਥੀਆਂ ਦਾ ਸ਼ਿਕਾਰ ਕਰਨ ਦੀ ਇਜ਼ਾਜਤ ਦੇਵੇਗੀ। ਇਨ੍ਹਾਂ ਸਾਰੇ ਅਦਾਰਿਆਂ ਜਾਂ ਏਜੰਸੀਆਂ ਨੂੰ 10 ਹਾਥੀਆਂ ਦੇ ਸ਼ਿਕਾਰ ਲਈ 12 ਲੱਖ ਰੁਪਏ ਦੇਣੇ ਪੈਣਗੇ। ਇਸ ਦਾ ਅਰਥ ਹੈ ਹਾਥੀ ਦੀ ਕੀਮਤ 1,20,000 ਲਗਾਈ ਗਈ ਹੈ। ਹਾਥੀ ਨੂੰ ਮਾਰਨ ਲਈ ਖੇਤਰ ਚੁਣੇ ਗਏ ਹਨ। ਇਨ੍ਹਾਂ ਚ ਸਭ ਤੋਂ ਵੱਧ ਹਾਥੀ ਹਨ।