‘ਦ ਖ਼ਾਲਸ ਬਿਊਰੋ- ਇਰਾਨ ਨੇ ਅਮਰੀਕਾ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ “ਮਹਾਨ ਏਅਰ” ਨਾਂ ਦੇ ਜਹਾਜ਼ ਦੇ ਯਾਤਰੀ ਇੱਕ ਅਮਰੀਕੀ ਲੜਾਕੂ ਜਹਾਜ਼ ਦੁਆਰਾ ਪ੍ਰੇਸ਼ਾਨ ਕੀਤੇ ਜਾਣ ‘ਤੇ ਇਰਾਨ ਦੀਆਂ ਅਦਾਲਤਾਂ ਵਿੱਚ “ਅੱਤਵਾਦੀ” ਸੰਯੁਕਤ ਰਾਜ ਦੀ ਫੌਜ ਵਿਰੁੱਧ ਮੁਕੱਦਮਾ ਦਰਜ ਕਰ ਸਕਦੇ ਹਨ। ਤਹਿਰਾਨ ਤੋਂ ਬੇਰੂਤ ਜਾ ਰਹੀ ਇਸ ਉਡਾਣ ਦੇ ਕਈ ਯਾਤਰੀ ਵੀਰਵਾਰ ਨੂੰ ਜ਼ਖਮੀ ਹੋ ਗਏ ਸਨ, ਜਦੋਂ ਪਾਇਲਟ ਨੇ ਤੇਜ਼ੀ ਨਾਲ ਅਮਰੀਕੀ ਜੈੱਟ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਆਪਣੇ ਜਹਾਜ਼ ਦੀ ਉੱਚਾਈ ਬਦਲ ਦਿੱਤੀ ਸੀ।
ਨਿਆਂਪਾਲਿਕਾ ਦੇ ਮਨੁੱਖੀ ਅਧਿਕਾਰੀ ਮੁਖੀ ਅਲੀ ਬਘੇਰੀ-ਕਾਨੀ ਨੇ ਕਿਹਾ ਕਿ “ਮਹਾਨ ਏਅਰ ਫਲਾਈਟ 1152” ਦੇ ਸਾਰੇ ਯਾਤਰੀ ਈਰਾਨੀ ਅਤੇ ਗੈਰ-ਈਰਾਨੀ ਅਮਰੀਕਾ ਵਿਰੁੱਧ ਈਰਾਨ ਦੀਆਂ ਅਦਾਲਤਾਂ ਵਿੱਚ ਨੈਤਿਕ ਅਤੇ ਸਰੀਰਕ ਨੁਕਸਾਨ ਲਈ ਮੁਕੱਦਮਾ ਦਰਜ ਕਰ ਸਕਦੇ ਹਨ।
ਅਮਰੀਕੀ ਸੈਨਾ ਨੇ ਕਿਹਾ ਕਿ ਉਨ੍ਹਾਂ ਦਾ ਐੱਫ -15 ਜੈੱਟ ਇੱਕ ਸੁਰੱਖਿਅਤ ਦੂਰੀ ‘ਤੇ ਸੀ। ਇਰਾਨ ਨੇ ਆਈਸੀਏਓ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਘਟਨਾ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ‘ਪ੍ਰਤੱਖ ਉਲੰਘਣਾ’ ਕਰਾਰ ਦਿੱਤਾ ਹੈ।