International

ਇਟਲੀ ਵਿੱਚ ਸਮੁੰਦਰ ‘ਚ ਕੁਆਰੰਟੀਨ ਕੀਤੇ ਲੋਕ

‘ਦ ਖ਼ਾਲਸ ਬਿਊਰੋ :- ਇਟਲੀ ਨੇ ਸਿਸਲੀ ਦੇ ਪੱਛਮੀ ਤੱਟ ਤੋਂ ਇੱਕ ਜਰਮਨ ਸਮੁੰਦਰੀ ਜਹਾਜ਼ ਵਿੱਚ ਸਵਾਰ 156 ਪਰਵਾਸੀਆਂ ਨੂੰ ਦੂਜੇ ਜਹਾਜ਼ ਵਿੱਚ ਭੇਜ ਕੇ, ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ।

ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਹਨ। ਅਤੇ ਇਟਲੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਸਿਹਤ ਜਾਂਚ ਹੋਣੀ ਜ਼ਰੂਰੀ ਹੈ। ਜਰਮਨ ਸਮੁੰਦਰੀ ਜਹਾਜ਼, ਐਲਨ ਕੁਰਦੀ, ਨੂੰ ਕੋਰੋਨਾਵਾਇਰਸ ਦੇ ਡਰ ਦੇ ਮੱਦੇਨਜ਼ਰ ਇਟਲੀ ਅਤੇ ਮਾਲਟੀਸ ਬੰਦਰਗਾਹਾਂ ਤੱਕ ਪਹੁੰਚਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਇਟਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਇਸ ਲਈ ਜ਼ਰੂਰੀ ਸੀ ਕਿਉਂਕਿ ਸਿਸਲੀ ਦੀਆਂ ਸਿਹਤ ਸੇਵਾਵਾਂ ‘ਤੇ ਪਹਿਲਾਂ ਹੀ ਕਾਫ਼ੀ ਬੋਝ ਹੈ।