Others

ਇਜ਼ਰਾਇਲ ‘ਤੇ ਹਮਾਸ ਨੇ 5 ਹਜ਼ਾਰ ਰਾਕੇਟਾਂ ਨਾਲ ਕੀਤਾ ਹਮਲਾ !

ਬਿਉਰੋ ਰਿਪੋਰਟ :  ਇਜ਼ਰਾਇਲ ਉੱਤੇ ਫਿਲਿਸਤੀਨ ਜਥੇਬੰਦੀ ਹਮਾਸ ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ । ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਜ਼ਰਾਇਲ ਦੇ ਨਾਗਰਿਕਾਂ ਨੂੰ ਕਿਹਾ ਕਿ ਇਹ ਜੰਗ ਹੈ ਅਸੀਂ ਇਸ ਨੂੰ ਜ਼ਰੂਰ ਜਿੱਤਾਗੇ । ਦੁਸ਼ਮਣ ਨੂੰ ਇਸ ਦੀ ਕੀਮਤ ਦੇਣਾ ਹੋਵੇਗੀ । ਇਸ ਤੋਂ ਬਾਅਦ ਇਜ਼ਰਾਇਲ ਨੇ ਹਮਾਸ ਦੇ ਟਿਕਾਣਿਆਂ ‘ਤੇ ਫਾਇਟਰ ਜੈੱਟ ਨਾਲ ਇੱਕ ਤੋਂ ਬਾਅਦ ਇੱਕ ਹਮਲਾ ਕੀਤਾ ਹੈ । ਇਜ਼ਰਾਇਲ ਦੀ ਫੌਜ ਦਾ ਦਾਅਵਾ ਹੈ ਕਿ ਗਾਜਾ ਪੱਟੀ ਵਿੱਚ 2,200 ਰਾਕੇਟ ਫਾਇਰ ਕੀਤੇ ਗਏ ਹਨ ।ਅਲਜਜੀਰਾ ਮੁਤਾਬਿਕ ਰਾਕੇਟ ਰਿਹਾਇਸ਼ੀ ਬਿਲਡਿੰਗਾਂ ‘ਤੇ ਡਿੱਗੇ ਹਨ ।ਹੁਣ ਤੱਕ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ 545 ਜਖਮੀ ਹੋਏ ਹਨ । ਇਸ ਤੋਂ ਪਹਿਲਾਂ ਸ਼ਨਿੱਚਰਵਾਰ ਦੀ ਸਵੇਰ ਹਮਾਸ ਨੇ ਇਜ਼ਰਾਇਲ ਦੇ 7 ਸ਼ਹਿਰਾਂ ‘ਤੇ ਰਾਕੇਟ ਲਾਂਚਰ ਦੇ ਨਾਲ ਹਮਲਾ ਕਰ ਦਿੱਤਾ ਹੈ । ਹਮਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਇਲ ‘ਤੇ 5 ਹਜ਼ਾਰ ਰਾਕੇਟਾਂ ਨਾਲ ਹਮਲਾ ਕੀਤਾ ਹੈ । ਹਮਾਸ ਦੇ ਫੌਜੀ ਕਮਾਂਡਰ ਮਹੁੰਮਦ ਨੇ ਕਿਹਾ ਹੈ ਕਿ ਇਸ ਚੱਲ ਰਹੇ ਆਪਰੇਸ਼ਨ ਨੂੰ ਅਲ ਐਕਸ਼ਾ ਫਲਡ ਨਾਂ ਦਿੱਤਾ ਗਿਆ ਹੈ । ਇਹ ਯੇਰੂਸ਼ਲਮ ਵਿੱਚ ਅਲ ਅਕਸਾ ਮਸਜ਼ਿਦ ਨੂੰ ਇਲਜ਼ਰਾਇਲ ਦੇ ਵੱਲੋਂ ਅਪਵਿੱਤਰ ਕਰਨ ਦਾਾ ਬਦਲਾ ਹੈ । ਦਰਾਅਸਲ ਇਜ਼ਰਾਇਲ ਪੁਲਿਸ ਨੇ ਅਪ੍ਰੈਲ 2023 ਨੂੰ ਅਲ ਅਕਸਾ ਮਸਜ਼ਿਦ ਵਿੱਚ ਗ੍ਰੇਨੇਡ ਸੁੱਟੇ ਸਨ । ਉਧਰ ਇਜ਼ਰਾਇਲ ਵਿੱਚ ਵਿਗੜੇ ਹਾਲਾਤਾਂ ਦੇ ਵਿਚਾਲੇ ਭਾਰਤੀ ਸਫਾਰਤ ਖਾਨੇ ਨੇ ਉੱਥੇ ਮੌਜੂਦ ਭਾਰਤੀ ਨਾਗਰਿਕਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ । ਉਨ੍ਹਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਕਿਹਾ ਹੈ। ਹਮਾਸ ਨੇ ਇਜ਼ਰਾਇਲ ‘ਤੇ ਉਸ ਵਕਤ ਹਮਲਾ ਕੀਤਾ ਹੈ ਜਦੋਂ ਅਮਰੀਕਾ ਨੇ ਸਾਊਦੀ ਅਰਬ ਅਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਕਰਵਾ ਕੇ ਉਸ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ । ਦਰਅਸਲ ਕੁਝ ਦਿਨ ਪਹਿਲਾਂ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਇਜ਼ਰਾਇਲ ਦੇ ਨਾਲ ਰਿਸ਼ਤੇ ਠੀਕ ਕਰਨ ਦੇ ਉਹ ਬਹੁਤ ਹੀ ਕਰੀਬ ਹੈ । ਕਰਾਉਨ ਪ੍ਰਿੰਸ ਨੇ ਉਨ੍ਹਾਂ ਰਿਪੋਰਟ ਨੂੰ ਖਾਰਜ ਕੀਤਾ ਸੀ ਕਿ ਜਿਸ ਵਿੱਚ ਕਿਹਾ ਗਿਆ ਸੀ ਕਿ ਫਿਲਿਸਤੀਨ ਦੇ ਮੁੱਦੇ ‘ਤੇ ਸਾਊਦੀ ਅਰਬ ਨੇ ਇਜ਼ਰਾਇਲ ਨਾਲ ਰਿਸ਼ਤੇ ਸੁਧਾਰਨ ਦੀ ਗੱਲਬਾਤ ‘ਤੇ ਰੋਕ ਲਗਾ ਦਿੱਤੀ ਹੈ । ਹਾਲਾਂਕਿ MBS ਨੇ ਕਿਹਾ ਸੀ ਕਿ ਸਾਡੇ ਲਈ ਇਹ ਮੁੱਦਾ ਬਹੁਤ ਹੀ ਅਹਿਮ ਹੈ । ਇਸ ਮਸਲੇ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ । ਜਿਸ ਨਾਲ ਫਿਲਿਸਤੀਨੀਆਂ ਦੀ ਜੀਵਨ ਅਸਾਨ ਹੋ ਜਾਵੇਗਾ ।

ਸੜਕਾਂ ‘ਤੇ ਘੁੰਮ ਰਹੇ ਹਨ ਹਮਾਸ ਦੇ ਲੜਾਕੇ

ਇਜ਼ਰਾਇਲ ਹਮਾਸ ਨੂੰ ਦਹਿਸ਼ਤਗਰਦੀ ਜਥੇਬੰਦੀ ਕਹਿੰਦਾ ਹੈ ਇਸੇ ਲਈ ਸ਼ਨਿੱਚਰਵਾਰ ਨੂੰ ਹੋਏ ਹਮਲੇ ਨੂੰ ਇਜ਼ਰਾਇਲ ਨੇ ਦਹਿਸ਼ਤਗਰਦੀ ਹਮਲਾ ਦੱਸਿਆ ਹੈ । ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਸਾਹਮਣੇ ਆਏ ਹਨ ਜਿੱਥੇ ਹਮਾਸ ਦੇ ਲੜਾਕਿਆਂ ਨੂੰ ਵੇਖਿਆ ਜਾ ਸਕਦਾ ਹੈ।

ਸਾਊਦੀ ਦੇਣ ਵਾਲਾ ਸੀ ਇਜ਼ਰਾਇਲ ਨੂੰ ਮਾਨਤਾ

ਹਮਾਸ ਨੇ ਇਜ਼ਰਾਇਲ ‘ਤੇ ਉਸ ਵਕਤ ਹਮਲਾ ਕੀਤਾ ਹੈ ਜਦੋਂ ਅਮਰੀਕਾ ਨੇ ਸਾਊਦੀ ਅਰਬ ਅਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਕਰਵਾ ਕੇ ਉਸ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ । ਦਰਅਸਲ ਕੁਝ ਦਿਨ ਪਹਿਲਾਂ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਇਜ਼ਰਾਇਲ ਦੇ ਨਾਲ ਰਿਸ਼ਤੇ ਠੀਕ ਕਰਨ ਦੇ ਉਹ ਬਹੁਤ ਹੀ ਕਰੀਬ ਹੈ । ਕਰਾਉਨ ਪ੍ਰਿੰਸ ਨੇ ਉਨ੍ਹਾਂ ਰਿਪੋਰਟ ਨੂੰ ਖਾਰਜ ਕੀਤਾ ਸੀ ਕਿ ਜਿਸ ਵਿੱਚ ਕਿਹਾ ਗਿਆ ਸੀ ਕਿ ਫਿਲਿਸਤੀਨ ਦੇ ਮੁੱਦੇ ‘ਤੇ ਸਾਊਦੀ ਅਰਬ ਨੇ ਇਜ਼ਰਾਇਲ ਨਾਲ ਰਿਸ਼ਤੇ ਸੁਧਾਰਨ ਦੀ ਗੱਲਬਾਤ ‘ਤੇ ਰੋਕ ਲਗਾ ਦਿੱਤੀ ਹੈ । ਹਾਲਾਂਕਿ MBS ਨੇ ਕਿਹਾ ਸੀ ਕਿ ਸਾਡੇ ਲਈ ਇਹ ਮੁੱਦਾ ਬਹੁਤ ਹੀ ਅਹਿਮ ਹੈ । ਇਸ ਮਸਲੇ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ । ਜਿਸ ਨਾਲ ਫਿਲਿਸਤੀਨੀਆਂ ਦੀ ਜੀਵਨ ਅਸਾਨ ਹੋ ਜਾਵੇਗਾ ।

3 ਮਹੀਨੇ ਪਹਿਲਾਂ ਇਜ਼ਰਾਇਲ ਹਮਲੇ ਵਿੱਚ 12 ਫਿਲਿਸਤੀਨੀਆਂ ਦੀ ਮੌਤ ਹੋਈ

ਇਜ਼ਰਾਇਲ ਅਤੇ ਫਿਲਿਸਤੀਨ ਦੇ ਵਿਚਾਲੇ ਜੇਨਿਨ ਸ਼ਹਿਰ ਵਿੱਚ 2 ਦਿਨ ਦੇ ਆਪਰੇਸ਼ਨ ਵਿੱਚ ਤਕਰੀਬਨ 12 ਫਿਲਿਸਤੀਨੀਆਂ ਦੀ ਮੌਤ ਹੋ ਗਈ ਸੀ । ਇਸ ਰੇਡ ਦੇ ਦੌਰਾਨ ਇੱਕ ਇਜ਼ਰਾਇਲ ਫੌਜੀ ਦੀ ਮੌਤ ਹੋ ਗਈ ਸੀ। ਇਸ ਵਿਚਾਲੇ ਅਲੀਵ ਵਿੱਚ ਇੱਕ ਹਮਾਸ ਹਮਾਇਤੀ ਆਪਣੀ ਕਾਰ ਲੈਕੇ ਬੱਸ ਸਟਾਪ ਵਿੱਚ ਵੜਿਆ ਤਾਂ ਲੋਕਾਂ ਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ।