ਆਸਟਰੇਲੀਆ ਦੇ ਖੋਜੀਆਂ ਵੱਲੋਂ ਦੋ ਦਵਾਈਆਂ ਲੱਭਣ ਦਾ ਦਾਅਵਾ:

ਮੈਲਬਰਨ ਆਸਟਰੇਲੀਆ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਕਰੋਨਾਵਾਇਰਸ ਨਾਲ ਸਿੱਝਣ ’ਚ ਐੱਚਆਈਵੀ ਅਤੇ ਮਲੇਰੀਆ ਦੇ ਰੋਗਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਸਹਾਈ ਹਨ। ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਸੈਂਟਰ ਫਾਰ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਡੇਵਿਡ ਪੈਟਰਸਨ ਨੇ ਦੱਸਿਆ ਕਿ ਟੈਸਟ ਟਿਊਬ ’ਚ ਵਰਤੀਆਂ ਗਈਆਂ ਇਨ੍ਹਾਂ ਦੋ ਦਵਾਈਆਂ ਨੇ ਕੋਰੋਨਾਵਾਇਰਸ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਐੱਚਆਈਵੀ ਡਰੱਗ ਅਤੇ ਦੂਜੀ ਐਂਟੀ ਮਲੇਰੀਆ ਡਰੱਗ ਕਲੋਰੋਕੁਈਨ ਕੋਰੋਨਾਵਾਇਰਸ ਨੂੰ ਰੋਕਣ ਲਈ ਕਾਰਗਰ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮਰੀਜ਼ਾਂ ਨੂੰ ਇਹ ਦਵਾਈਆਂ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ’ਚੋਂ ਕੋਰੋਨਾਵਾਇਰਸ ਦੇ ਲੱਛਣ ਗਾਇਬ ਹੋ ਗਏ ਹਨ।

Leave a Reply

Your email address will not be published. Required fields are marked *