‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਗਜ਼ ਫੁੱਟਬਾਲ ਖਿਡਾਰੀ ਡਿਏਗੋ ਮੈਰਾਡੋਨਾ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਚੋਰੀ ਹੋਈ ਘੜੀ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਤੋਂ ਸ਼ਨਿਚਰਵਾਰ ਨੂੰ ਬਰਾਮਦ ਕਰ ਲਈ ਗਈ। ਇਸ ਮਾਮਲੇ ’ਚ ਪੁਲਿਸ ਨੇ ਵਾਜਿਦ ਹੁਸੈਨ ਨਾਂ ਦੇ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ ਜੋ ਅਸਾਮ ਦਾ ਰਹਿਣ ਵਾਲਾ ਹੈ ਤੇ ਡੁਬਈ ’ਚ ਕੰਮ ਕਰਦਾ ਸੀ। ਹਬਲੋ ਬ੍ਰਾਂਡ ਦੀ ਇਸ ਘੜੀ ਦੀ ਕੀਮਤ ਲਗਪਗ 20 ਲੱਖ ਰੁਪਏ ਹੈ।
