‘ਦ ਖ਼ਾਲਸ ਬਿਊਰੋ:- ਅੱਜ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਲੇ ‘ਚ ਖਾਰਸ਼ ਅਤੇ ਬੁਖ਼ਾਰ ਹੋਇਆ ਹੈ ਅਤੇ ਓਹਨਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਓਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੱਲ ਨੂੰ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ।

ਅਰਵਿੰਦ ਕੇਜਰੀਵਾਲ ਐਤਵਾਰ ਸ਼ਾਮ ਤੋਂ ਹੀ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੇ ਪਏ ਸਨ ਅਤੇ ਓਹਨਾਂ ਉਸ ਟਾਈਮ ਤੋਂ ਹੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਓਹਨਾਂ ਨੇ ਆਪਣੇ ਆਪ ਨੂੰ ਦਿੱਲੀ ਦੇ ਆਪਣੇ ਸਰਕਾਰੀ ਘਰ ਵਿੱਚ ਆਈਸੋਲੇਟ ਕੀਤਾ ਹੈ। ਆਪ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਰਾਘਵ ਚੱਢਾ ਨੇ ਕਿਹਾ ਕੇਜਰੀਵਾਲ ਸ਼ੂਗਰ ਦੇ ਵੀ ਮਰੀਜ਼ ਹਨ ਸਾਨੂ ਓਹਨਾ ਦੀ ਬਹੁਤ ਫਿਕਰ ਹੈ।
ਆਪ ਲੀਡਰਾਂ ਅਤੇ ਹੋਰ ਕਈ ਲੋਕਾਂ ਨੇ ਟਵਿਟਰ ‘ਤੇ ਓਹਨਾਂ ਨੂੰ ਜਲਦੀ ਠੀਕ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।