International

ਅਮਰੀਕ ‘ਚ ਸਿੱਖਾਂ ਦਾ ਕੈਲੰਡਰ ਲਾਗੂ, ਸਿੱਖ “ਨਿਊ ਈਅਰ” ਵਜੋਂ ਮਨਾਉਣ ਦਾ ਐਲਾਨ

ਚੰਡੀਗੜ੍ਹ ( ਹਿਨਾ ) ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ,

ਅਮਰੀਕਾ ਦੇ 125 ਸਾਲਾ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ਼ ਓਹਨਾ ਦੇ ਨਵੇਂ ਸਾਲ ਦੀਆਂ ਮੁਬਾਰਕਾ ਦਿਤੀਆਂ, ਸਗੋ ਮਾਰਚ 14 ਨੂੰ “ਸਿੱਖ ਨਿਊ ਈਯਰ” ਵਜੋਂ ਮਨਾਉਣ ਦਾ ਐਲਾਨ ਵੀ ਕੀਤਾ। ਤੇ 14 ਮਾਰਚ 2020 ਨੂੰ  “ਸਿੱਖ ਨਿਊ ਈਯਰ” ਵਜੋਂ ਮਾਨਤਾ ਵੀ ਦਿੱਤੀ ਹੈ।

 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਨਕਸ਼ਾਹੀ ਹੁਣ ਅਮਰੀਕਾ ‘ਚ ਸਿੱਖ ਕੈਲੰਡਰ ਮੁਤਾਬਿਕ ਮਾਰਚ 14,2020 ਨੂੰ ਸਿੱਖਾਂ ਦੇ ਪਹਿਲੇ ਮਹੀਨੇ “ਚੇਤ” ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਿਕ 14 ਮਾਰਚ ਸਿੱਖਾਂ ਦਾ ਨਵਾਂ ਸਾਲ ਹੈ।

 

 

 

ਇਹ ਜਾਣਕਾਰੀ ਕਨੇਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਸਾਂਝੀ ਕੀਤੀ  ਅਤੇ ਦੱਸਿਆ ਕਿ ਉਨ੍ਹਾਂ ਨੇ ਗਵਰਨਰ ” ਨੇਡ ਲਾਮੋਂਟ ” ਦੇ ਇਹ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੋਰ ਤੇ ਉਨ੍ਹਾਂ ਦੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਧੰਨਵਾਦ ਕੀਤਾ।

ਇਹ ਪਹਿਲੀ ਵਾਰ ਨਹੀਂ ਜਦੋ ਸਿੱਖਾਂ ਦੀ ਆਵਾਜ਼ ਕਨੇਟੀਕਟ ਨੇ ਬੁਲੰਦ ਕੀਤੀ ਹੈ,  ਬਲਕਿ ਪਿਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜੂਨ ਦੇ ਮਹੀਨੇ ਨੂੰ “ਸਿੱਖ ਯਾਦਗਾਰੀ ਮਹੀਨੇ (Sikh Memorial Month) ਵਜੋਂ ਮਾਨਤਾ ਦਿੱਤੀ ਗਈ ਅਤੇ 1 ਨਵੰਬਰ ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ” ਵਜੋਂ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ।

ਇਹ ਐਲਾਨ  ਕਨੇਟੀਕਟ ਦੀ ਡਿਪਟੀ ਗਵਰਨਰ ਸੂਜ਼ਨ ਬਿਸੇਵੀਜ਼, ਸ. ਸਵਰਨਜੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਦੇ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਹਿੰਮਤ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ ਤੇ ਪਾਰਲੀਮੈਂਟ ਦੇ ਕੰਮਾਂ ਉੱਪਰ ਵਿਸ਼ੇਸ਼  ਚਾਨਣਾ ਵੀ ਪਾਇਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ-ਵੱਖ ਕੌਂਸਲਾਂ ਦੇ ਕੰਮਾਂ ਨੂੰ ਸਲਾਹਿਆ ਤੇ ਇਹੋ ਜਿਹੇ ਉਪਰਾਲਿਆ ਨੂੰ ਬਾਕੀ ਦੇਸ਼ਾ ਵਿੱਚ ਵੀ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਣ ਲਈ ਪ੍ਰੇਰਿਆ।

ਇਹ ਵਿਸ਼ੇਸ਼ ਐਲਾਨ ਕਰਨ ਸਮੇ ਕਨੇਟੀਕਟ ਦੇ ਗਵਰਨਰ ਦੇ ਨਾਲ ਸਟੇਟ ਸੈਨੇਟਰ ਕੈਥੀ ਓਸਟੇਨ ਅਤੇ ਸਟੇਟ ਅਸੈਮਬਲੀ  ਮੈਂਬਰ ਕੇਵਿਨ ਰਯਾਨ ਵੀ ਸ਼ਾਮਿਲ ਸਨ।