The Khalas Tv Blog Others ਅਮਰੀਕੀ ਰਾਸ਼ਟਰਪਤੀ ਬਾਈਡਨ ਯੂਕਰੇਨ ਦੇ ਮੁੱਦੇ ’ਤੇ ਪੁਤਿਨ ਨਾਲ ਕਰਨਗੇ ਗੱਲਬਾਤ
Others

ਅਮਰੀਕੀ ਰਾਸ਼ਟਰਪਤੀ ਬਾਈਡਨ ਯੂਕਰੇਨ ਦੇ ਮੁੱਦੇ ’ਤੇ ਪੁਤਿਨ ਨਾਲ ਕਰਨਗੇ ਗੱਲਬਾਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਯੂਕਰੇਨ ’ਤੇ ਹਮਲੇ ਦੇ ਲਈ ਰੂਸ ਦੀ ਤਿਆਰੀਆਂ ਦੇ ਬਾਰੇ ਵਿਚ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ , ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰਨ ਵਾਲੇ ਹਨ। ਇਹ ਸੁਰੱਖਿਅਤ ਵੀਡੀਓ ਕਾਲ ਜਲਦ ਹੋਵੇਗੀ। ਇਹ ਚਰਚਾ ਅਜਿਹੇ ਸਮੇਂ ਵਿਚ ਹੋਣ ਵਾਲੀ ਹੈ ਜਦ ਬਾਈਡਨ ਪ੍ਰਸ਼ਾਸਨ ਦਾ ਅਪਣੀ ਖੁਫੀਆ ਰਿਪੋਰਟ ਮੁਤਾਬਕ ਕਿ ਮਾਸਕੋ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਯੂਕਰੇਨ ’ਤੇ ਸੈਨਿਕ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਰੂਸ ਨੇ ਅਜਿਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰਨ ਦੀ ਕੋਸ਼ਿਸ਼ ਕੀਤੀ ਹੈ।

ਵਾਈਟ ਹਾਊਸ ਦੇ ਹਵਾਲੇ ਤੋਂ ਖ਼ਬਰ ਦਿੱਤੀ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਮੰਗਲਵਾਰ ਨੂੰ ਸੁਰੱਖਿਅਤ ਵੀਡੀਓ ਕਾਲ ’ਤੇ ਗੱਲਬਾਤ ਕਰਨਗੇ। ਦੋਵੇਂ ਨੇਤਾ ਅਮਰੀਕਨ-ਰੂਸ ਸਬੰਧਾਂ ਨੂੰ ਲੈ ਕੇ ਵਿਭਿੰਨ ਮਸਲਿਆਂ ’ਤੇ ਗੱਲਬਾਤ ਕਰਨਗੇ। ਵਾਈਟ ਹਾਊਸ ਦੇ ਅਨੁਸਾਰ ਰਾਸ਼ਟਰਪਤੀ ਬਾਈਡਨ ਯੂਕਰੇਨ ਦੀ ਸਰਹੱਦ ’ਤੇ ਰੂਸੀ ਸੈਨਿਕ ਸਰਗਰਮੀਆਂ ਨੂੰ ਲੈ ਕੇ ਅਮਰੀਕੀ ਚਿੰਤਾਵਾਂ ਤੋਂ ਜਾਣੂ ਕਰਾਉਣਗੇ ਅਤੇ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਨੂੰ ਅਮਰੀਕੀ ਸਮਰਥਨ ਦੀ ਪੁਸ਼ਟੀ ਨੂੰ ਮੁੜ ਤੋਂ ਦੁਹਰਾਉਣਗੇ।ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਬਲੰਕੇਨ ਕਹਿ ਚੁੱਕੇ ਹਨ ਕਿ ਅਮਰੀਕਾ ਦੇ ਕੋਲ ਸਬੂਤ ਹਨ ਕਿ ਰੂਸ, ਯੂਕਰੇਨ ’ਤੇ ਵੱਡੇ ਪੱਧਰ ’ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀ ਨੇ ਯੂਕਰੇਨ ’ਤੇ ਰੂਸ ਦੇ ਸੰਭਾਵਤ ਹਮਲੇ ਨੂੰ ਲੈ ਕੇ ਆਗਾਹ ਕੀਤਾ ਹੋਇਆ। ਅਮਰੀਕੀ ਇੰਟੈਲੀਜੈਂਸ ਦੇ ਮੁਤਾਬਕ ਰੂਸ ਅਪਣੇ ਅਨੁਮਾਨਤ 1,75,000 ਜਵਾਨਾਂ ਦੇ ਨਾਲ ਅਗਲੇ ਸਾਲ ਦੇ ਸ਼ੁਰੂਆਤ ਵਿਚ ਸੈਨਿਕ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।ਇੱਕ ਉਪਲਬਧ ਅਮਰੀਕੀ ਖੁਫੀਆ ਦਸਤਾਵੇਜ਼ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਲਗਭਗ 100 ਬਟਾਲੀਅਨ, ਭਾਰੀ ਬਤਖਰਬੰਦ ਗੱਡੀਆਂ, ਤੋਪਖਾਨਿਆਂ ਅਤੇ ਬਾਕੀ ਉਪਕਰਣਾਂ ਦਾ ਸਮੂਹ ਹੋ ਸਕਦਾ ਹੈ।

ਅਮਰੀਕੀ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦਾ ਇਰਾਦਾ ਸਾਫ ਨਹੀਂ ਅਤੇ ਇੰਟੈਲੀਜੈਂਸ ਤੋਂ ਇਹ ਪਤਾ ਨਹੀਂ ਚਲ ਸਕਿਆ ਕਿ ਯੁੱਧ ਦੀ ਯੋਜਨਾ ਨੂੰ ਅਮਲ ਵਿਚ ਲਿਆਉਣ ਦਾ ਫੈਸਲਾ ਕਰ ਲਿਆ ਗਿਆ ਹੈ। ਲੇਕਿਨ 2014 ਵਿਚ ਯੂਕਰੇਨ ਤੋਂ ਕ੍ਰੀਮਿਆ ਖੋਹਣ ਤੋਂ ਬਾਅਦ ਰੂਸ ਦਾ ਇਹ ਸਭ ਤੋਂ ਵੱਡਾ ਸੈਨਿਕ ਜਮਾਵੜਾ ਦੱਸਿਆ ਜਾ ਰਿਹਾ ਹੈ।

Exit mobile version